ਚਚੇਰੇ ਭਰਾ ਸ਼ਾਹ ਤੇ ਕਰੀਬੀ ਅੱਤਵਾਦੀ ਸੁਹੇਲ ਨੂੰ ਛੁਡਵਾਉਣ ਦਾ ਪਲਾਨ ਬਣਾ ਰਿਹਾ ਹੈ ਜ਼ਾਕਿਰ ਮੂਸਾ

Sunday, Nov 18, 2018 - 11:45 AM (IST)

ਚਚੇਰੇ ਭਰਾ ਸ਼ਾਹ ਤੇ ਕਰੀਬੀ ਅੱਤਵਾਦੀ ਸੁਹੇਲ ਨੂੰ ਛੁਡਵਾਉਣ ਦਾ ਪਲਾਨ ਬਣਾ ਰਿਹਾ ਹੈ ਜ਼ਾਕਿਰ ਮੂਸਾ

ਜਲੰਧਰ (ਰਵਿੰਦਰ)— ਅੰਸਾਰ ਗਜ਼ਵਤ-ਉਲ-ਹਿੰਦ ਦੇ ਚੀਫ ਜ਼ਾਕਿਰ ਮੂਸਾ ਦੀ ਪੰਜਾਬ 'ਚ ਐਂਟਰੀ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਅੰਮ੍ਰਿਤਸਰ, ਗੁਰਦਾਸਪੁਰ 'ਚ ਦੇਖੇ ਜਾਣ ਦੇ ਇਨਪੁਟ ਖੁਫੀਆ ਏਜੰਸੀਆਂ ਨੇ ਜਾਰੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਖਾਸ ਮਕਸਦ ਤਹਿਤ ਜ਼ਾਕਿਰ ਮੂਸਾ ਪੰਜਾਬ 'ਚ ਦਾਖਲ ਹੋਇਆ ਹੈ। ਇਹ ਖਾਸ ਮਕਸਦ ਹੈ ਕਿ ਸਿਟੀ ਇੰਸਟੀਚਿਊਟ ਦੇ ਹਥਿਆਰਾਂ ਨਾਲ ਫੜੇ ਗਏ ਇਸ ਸੰਗਠਨ ਦੇ ਅੱਤਵਾਦੀ ਅਤੇ ਜ਼ਾਕਿਰ ਮੂਸਾ ਦੇ ਚਚੇਰੇ ਭਰਾ ਇਦਰੀਸ਼ ਸ਼ਾਹ ਭੱਟ ਅਤੇ ਬੇਹੱਦ ਕਰੀਬੀ ਸਾਥੀ ਸੁਹੇਲ ਭੱਟ ਨੂੰ ਛੁਡਵਾਉਣਾ। ਪੰਜਾਬ 'ਚ ਪੜ੍ਹਿਆ ਜ਼ਾਕਿਰ ਮੂਸਾ ਪੰਜਾਬ ਦੇ ਚੱਪੇ-ਚੱਪੇ ਦੀ ਜਾਣਕਾਰੀ ਰੱਖਦਾ ਹੈ ਅਤੇ ਆਪਣੇ ਮਕਸਦ ਨੂੰ ਲੈ ਕੇ ਉਹ ਛਾਪੇਮਾਰੀ ਕਰਨ ਲਈ ਪੰਜਾਬ 'ਚ ਐਂਟਰ ਹੋਇਆ ਹੈ। ਖੁਫੀਆ ਏਜੰਸੀਆਂ ਨੂੰ ਜ਼ਾਕਿਰ ਮੂਸਾ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਲਿੰਕ ਦੇ ਇਨਪੁਟ ਵੀ ਮਿਲੇ ਹਨ। ਕਸ਼ਮੀਰੀ ਅੱਤਵਾਦੀਆਂ ਬਾਰੇ ਜਾਂਚ ਕਰਨ ਜਲੰਧਰ ਪਹੁੰਚੀ ਐੱਨ. ਆਈ. ਏ. ਦੀ ਟੀਮ ਵੀ ਜ਼ਾਕਿਰ ਮੂਸਾ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਲਿੰਕ ਨੂੰ ਖੰਗਾਲ ਰਹੀ ਹੈ। ਫਿਲਹਾਲ ਗ੍ਰਿਫਤਾਰ ਉਹ ਦੋਵੇਂ ਅੱਤਵਾਦੀ ਇਦਰੀਸ਼ ਸ਼ਾਹ ਭੱਟ ਅਤੇ ਸੁਹੇਲ ਭੱਟ ਜੇਲ 'ਚ ਬੰਦ ਹਨ ਅਤੇ ਇਨ੍ਹਾਂ ਦੀ ਸਕਿਓਰਿਟੀ ਵੀ ਵੱਧ ਗਈ ਹੈ। ਡੀ. ਐੱਸ. ਪੀ. ਕਪੂਰਥਲਾ ਡਾ. ਮੁਕੇਸ਼ ਕੁਮਾਰਣਾ ਹੈ ਕਿ ਪੁਲਸ ਮਿਲ ਰਹੇ ਹਰ ਇਨਪੁਟ 'ਤੇ ਕੰਮ ਕਰ ਰਹੀ ਹੈ। ਜ਼ਾਕਿਰ ਮੂਸਾ ਸਮੇਤ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀਆਂ ਦੇ ਇਨਪੁਟ ਮਿਲਣ ਤੋਂ ਬਾਅਦ ਸੂਬੇ ਭਰ 'ਚ ਪੁਲਸ ਹਾਈ ਅਲਰਟ 'ਤੇ ਹੈ। ਪੰਜਾਬ ਪੁਲਸ ਨੇ ਆਪਣੀ ਚੌਕਸੀ ਵਧਾ ਦਿੱਤੀ ਹੈ। ਜਲੰਧਰ ਰੂਰਲ ਪੁਲਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਜ਼ਾਕਿਰ ਮੂਸਾ ਦੀ ਫੋਟੋ ਅਪਡੇਟ ਕਰ ਕੇ ਉਸ ਬਾਰੇ ਇਨਪੁਟ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ਜ਼ਰੀਏ ਜ਼ਾਕਿਰ ਮੂਸਾ ਦੀਆਂ ਗਤੀਵਿਧੀਆਂ 'ਤੇ ਏਜੰਸੀਆਂ ਪੂਰੀ ਨਜ਼ਰ ਰੱਖ ਰਹੀਆਂ ਹਨ।

PunjabKesari

ਮੂਸਾ ਦਾ ਕਰੀਬੀ ਹਨ ਅੱਤਵਾਦੀ 
ਇਦਰੀਸ਼ ਸ਼ਾਹ ਭੱਟ ਅਤੇ ਸੁਹੇਲ ਭੱਟ ਨੂੰ ਜੰਮੂ-ਕਸ਼ਮੀਰ ਅਤੇ ਪੰਜਾਬ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਪਿਛਲੇ ਮਹੀਨੇ ਸਿਟੀ ਇੰਸਟੀਚਿਊਟ ਦੇ ਹੋਸਟਲ 'ਚੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੇ ਕੋਲੋਂ ਪੁਲਸ ਨੇ ਇਕ ਕਿਲੋਗ੍ਰਾਮ ਵਿਸਫੋਟਕ ਪਦਾਰਥ, ਏ. ਕੇ-56 ਅਤੇ ਹੋਰ ਹਥਿਆਰ ਬਰਾਮਦ ਕੀਤੇ ਸਨ। ਇਦਰੀਸ਼ ਸ਼ਾਹ ਜਿੱਥੇ ਮੂਸਾ ਦਾ ਚਚੇਰਾ ਭਰਾ ਹੈ, ਉਥੇ ਹੀ ਸੁਹੇਲ ਭੱਟ ਮੂਸਾ ਦਾ ਕਰੀਬੀ ਮੰਨਿਆ ਜਾਂਦਾ ਹੈ। ਸੰਭਾਵਨਾ ਹੈ ਕਿ ਸੋਹੇਲ ਕਰੀਬੀ ਹੋਣ ਕਰਕੇ ਮੂਸਾ ਦੇ ਕਈ ਭਵਿੱਖ ਦੇ ਪਲਾਨ ਬਾਰੇ ਜਾਣਦਾ ਹੈ। ਇਹ ਹੀ ਨਹੀਂ ਜੇਕਰ ਐੱਨ. ਆਈ. ਏ. ਦੀ ਟੀਮ ਨੇ ਸੁਹੇਲ ਤੋਂ ਪੁੱਛਗਿੱਛ ਕੀਤੀ ਤਾਂ ਮੂਸਾ ਦੇ ਸੰਭਾਵਿਤ ਟਿਕਾਣਿਆਂ ਦਾ ਵੀ ਪਤਾ ਲੱਗ ਸਕਦਾ ਹੈ। ਇਹੀ ਕਾਰਨ ਹੈ ਕਿ ਮੂਸਾ ਪੰਜਾਬ 'ਚ ਸ਼ਾਹ ਅਤੇ ਸੋਹੇਲ ਨੂੰ ਛੁਡਵਾਉਣ ਦੇ ਮਕਸਦ ਨਾਲ ਦਾਖਲ ਹੋਇਆ ਹੈ, ਜਿਸ ਨੂੰ ਲੈ ਕੇ ਪੰਜਾਬ ਪੁਲਸ ਨੇ ਵੀ ਆਪਣੀ ਚੌਕਸੀ ਵਧਾ ਦਿੱਤੀ ਹੈ। 

PunjabKesari

ਸੋਸ਼ਲ ਮੀਡੀਆ ਜ਼ਰੀਏ ਰੱਖੀ ਜਾ ਰਹੀ ਹੈ ਮੂਸਾ ਦੀ ਗਤੀਵਿਧੀਆਂ 'ਤੇ ਨਜ਼ਰ 
ਜੇਲ 'ਚ ਬੰਦ ਦੋਵੇਂ ਪ੍ਰਸਿੱਧ ਅੱਤਵਾਦੀਆਂ ਦੇ ਬਾਰੇ ਜ਼ਾਕਿਰ ਮੂਸਾ ਹਰ ਇਨਪੁਟ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕਪੂਰਥਲਾ ਜੇਲ 'ਚ ਸੋਹੇਲ ਅਤੇ ਸ਼ਾਹ ਨੂੰ ਸੁਰੱਖਿਆ ਕਾਰਨਾਂ ਤੋਂ ਵੱਖ-ਵੱਖ ਬੈਰਕ 'ਚ ਰੱਖਿਆ ਗਿਆ ਹੈ। ਇਹ ਹੀ ਨਹੀਂ ਜੇਲ 'ਚ ਬੰਦ ਖਾਲਿਸਤਾਨੀ ਅੱਤਵਾਦੀ ਕੱਟੜਪੰਥੀਆਂ ਨੂੰ ਵੀ ਇਨ੍ਹਾਂ ਦੀਆਂ ਬੈਰਕਾਂ ਤੋਂ ਕਾਫੀ ਦੂਰ ਰੱਖਿਆ ਗਿਆ ਹੈ। ਜਿਸ ਤਰ੍ਹਾਂ ਨਾਭਾ ਜੇਲ ਬ੍ਰੇਕ ਕਰਕੇ ਗੈਂਗਸਟਰ ਵਿੱਕੀ ਗੌਂਡਰ, ਕੇ. ਐੱਲ. ਐੱਫ. ਚੀਫ ਅੱਤਵਾਦੀ ਮਿੰਟੂ ਅਤੇ ਹੋਰ ਦੋਸ਼ੀਆਂ ਨੂੰ ਭਜਾਇਆ ਗਿਆ ਸੀ, ਉਸੇ ਤਕਨੀਕ ਦੀ ਇਸਤੇਮਾਲ ਮੂਸਾ ਕਰ ਸਕਦਾ ਹੈ। 

PunjabKesari

ਚੌਕਸੀ ਵਰਤਦੇ ਹੋਏ ਸੂਬੇ ਦਾ ਸਾਰੇ ਜ਼ਿਲਿਆਂ ਦੇ ਐਂਟੀ ਪੁਆਇੰਟਸ 'ਤੇ ਪੁਲਸ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ ਅਤੇ ਸਾਰੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਦਿਹਾਤੀ ਪੁਲਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਜ਼ਾਕਿਰ ਮੂਸਾ ਦੀ ਫੋਟੋ ਅਪਡੇਟ ਕਰਕੇ ਉਸ ਦੇ ਬਾਰੇ ਇਨਪੁਟ ਦੇਣ ਲਈ ਲੋਕਾਂ ਤੋਂ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਵੀ ਜ਼ਾਕਿਰ ਮੂਸਾ ਦੀ ਗਤੀਵਿਧੀਆਂ 'ਤੇ ਏਜੰਸੀਆਂ ਪੂਰੀ ਨਜ਼ਰ ਰੱਖ ਰਹੀਆਂ ਹਨ।


author

shivani attri

Content Editor

Related News