ਸਿਖਸ ਫਾਰ ਜਸਟਿਸ ਨਾਲ ਸਬੰਧਿਤ ਨੌਜਵਾਨ ਨੂੰ ਐਨ. ਆਈ. ਏ. ਨੇ ਕੀਤਾ ਗ੍ਰਿਫਤਾਰ

Tuesday, Jun 23, 2020 - 11:09 PM (IST)

ਸਿਖਸ ਫਾਰ ਜਸਟਿਸ ਨਾਲ ਸਬੰਧਿਤ ਨੌਜਵਾਨ ਨੂੰ ਐਨ. ਆਈ. ਏ. ਨੇ ਕੀਤਾ ਗ੍ਰਿਫਤਾਰ

ਸ੍ਰੀ ਮੁਕਤਸਰ ਸਾਹਿਬ (ਰਿਣੀ,  ਪਵਨ)- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨਾਲ ਸਬੰਧਿਤ ਇਕ 23 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲੇ ਦੇ ਪਿੰਡ ਤਰਮਾਲਾ ਨਾਲ ਸਬੰਧਿਤ ਪ੍ਰਗਟ ਸਿੰਘ ਨਾਮ ਦੇ ਇਸ ਨੌਜਵਾਨ ਦੇ ਏਜੰਸੀ ਮੁਤਾਬਕ ਸਿਖਸ ਫਾਰ ਜਸਟਿਸ ਨਾਲ ਸਬੰਧ ਹਨ। ਇਸ ਨੌਜਵਾਨ ਨੂੰ ਐਨ. ਆਈ. ਏ. ਸਪੈਸ਼ਲ ਕੋਰਟ ਮੋਹਾਲੀ ਵਿਖੇ ਪੇਸ਼ ਕੀਤਾ ਗਿਆ। ਜਿਥੇ ਇਸਨੂੰ 29 ਜੂਨ ਤਕ ਐਨ. ਆਈ. ਏ. ਦੀ ਕਸਟਡੀ ਵਿਚ ਰਿਮਾਂਡ 'ਤੇ ਭੇਜ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ ਹਨ ਕਿ ਉਕਤ ਨੌਜਵਾਨ ਹੋਰ ਨੌਜਵਾਨਾਂ ਨੂੰ ਸਿਖਸ ਫਾਰ ਜਸਟਿਸ ਨਾਲ ਜੋੜ ਰਿਹਾ ਸੀ।
 


author

Bharat Thapa

Content Editor

Related News