ਭਾਰਤ ਸਰਕਾਰ ਦੀ ਮੱਦਦ ਨਾਲ ਵਤਨ ਪਰਤੇ ਲੀਬੀਆ 'ਚ ਫਸੇ ਨੌਜਵਾਨ, ਹੋਏ ਤਸ਼ੱਦਦ ਦੀ ਬਿਆਨ ਕੀਤੀ ਦਾਸਤਾਨ

Sunday, Feb 12, 2023 - 10:43 PM (IST)

ਭਾਰਤ ਸਰਕਾਰ ਦੀ ਮੱਦਦ ਨਾਲ ਵਤਨ ਪਰਤੇ ਲੀਬੀਆ 'ਚ ਫਸੇ ਨੌਜਵਾਨ, ਹੋਏ ਤਸ਼ੱਦਦ ਦੀ ਬਿਆਨ ਕੀਤੀ ਦਾਸਤਾਨ

ਸ੍ਰੀ ਅਨੰਦਪੁਰ ਸਾਹਿਬ  (ਚੋਵੇਸ ਲਟਾਵਾ) : ਲੀਬੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦਾ ਪਹਿਲਾ ਜੱਥਾ ਆਪਣੇ ਦੇਸ਼ ਪਰਤ ਆਇਆ ਹੈ। ਇਸ ਬੈਚ ਵਿੱਚ ਵਾਪਸ ਆਏ 4 ਨੌਜਵਾਨਾਂ ਵਿੱਚੋਂ 3 ਪੰਜਾਬ ਦੇ ਹਨ ਅਤੇ ਇੱਕ ਬਿਹਾਰ ਰਾਜ ਦਾ ਨੌਜਵਾਨ ਸ਼ਾਮਲ ਹੈ। ਅੱਜ ਪਹੁੰਚੇ 3 ਨੌਜਵਾਨਾਂ 'ਚੋਂ ਇਕ ਕਪੂਰਥਲਾ, ਇਕ ਮੋਗਾ ਅਤੇ ਇਕ ਜ਼ਿਲ੍ਹਾ ਰੂਪਨਗਰ ਦੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲੰਗਮਾਜਰੀ ਦਾ ਰਹਿਣ ਵਾਲਾ ਹੈ।

PunjabKesari

ਵਾਪਸ ਪਰਤਣ 'ਤੇ ਨੌਜਵਾਨਾਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਅਜੇਵਿਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ। ਪੰਜਾਬ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਦੇਸ਼ ਲਿਆਉਣ ਲਈ ਉਪਰਾਲੇ ਕਰਨ ਦਾ ਦਾਅਵਾ ਵੀ ਕੀਤਾ ਸੀ। ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਵਤਨ ਪਰਤ ਗਏ ਹਨ।  ਉਧਰ ਵਾਪਸ ਪਰਤੇ ਇਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨਾਲ ਬਹੁਤ ਤਸ਼ੱਦਦ ਕੀਤੀ ਗਈ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ, ਜਿਸ ਵਿੱਚ ਉਨ੍ਹਾਂ ਦੇ ਨਹੂੰ ਤੱਕ ਤੋੜ ਦਿੱਤੇ ਗਏ।


author

Mandeep Singh

Content Editor

Related News