ਨੌਜਵਾਨ ਨੇ 150 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

Monday, Jun 24, 2024 - 06:26 PM (IST)

ਨੌਜਵਾਨ ਨੇ 150 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

ਮੁਕੰਦਪੁਰ (ਸੰਜੀਵ) : ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਤਲਵੰਡੀ ਫੱਤੂ ਵਿਖੇ ਇਕ 35 ਸਾਲ ਦੇ ਨੌਜਵਾਨ ਵੱਲੋਂ 150 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਮਾਤਾ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਅਤੇ ਦੋਵੇਂ ਬੇਟੇ ਤੇ ਮੇਰਾ ਪਤੀ ਗੁਰਨੇਕ ਸਿੰਘ ਅਸੀਂ ਸਾਰੇ ਇਕ ਧਾਰਮਿਕ ਸਥਾਨ’ ਤੇ ਮੱਥਾ ਟੇਕ ਕੇ ਵਾਪਸ ਆਏ ਤਾਂ ਮ੍ਰਿਤਕ ਮਨਧੀਰ ਸਿੰਘ ਸਾਡੇ ਤੋਂ ਵੱਖ ਹੋ ਗਿਆ। ਅਸੀਂ ਉਸ ਨੂੰ ਫੋਨ ਕਰਦੇ ਰਹੇ ਤਾਂ ਰਾਤ 10 ਵਜੇ ਤੱਕ ਸਾਡਾ ਫੋਨ ਮਨਧੀਰ ਸਿੰਘ ਚੁੱਕਦਾ ਰਿਹਾ ਤੇ ਉਸ ਨੇ ਆਪਣੀ ਲੋਕੇਸ਼ਨ ਨਹੀਂ ਦੱਸੀ ਕਿ ਮੈਂ ਕਿੱਥੇ ਹਾਂ। ਸਵੇਰੇ 6 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਡੇ ਪਿੰਡ ਤਲਵੰਡੀ ਫੱਤੂ ਜੋ ਪਾਣੀ ਵਾਲੀ ਟੈਂਕੀ ਬਣੀ ਹੋਈ ਹੈ ਉਸ ਦੇ ਵਿਹੜੇ ਵਿਚ ਮਨਧੀਰ ਸਿੰਘ ਦੀ ਲਾਸ਼ ਅੱਧੀ ਪੱਕੀ ਸੀਮੈਂਟ ਵਾਲੀ ਜਗ੍ਹਾ ’ਤੇ ਪਈ ਹੈ। 

ਇਹ ਵੀ ਪੜ੍ਹੋ : ਸਹੁੰ ਚੁੱਕਣ ਲਈ ਅੰਮ੍ਰਿਤਪਾਲ ਨੂੰ ਮਿਲਿਆ ਇਹ ਸਮਾਂ, ਜਾਣੋ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ ਜਾਂ ਨਹੀਂ

ਇਸ ਦੀ ਜਾਣਕਾਰੀ ਵੀ ਅਸੀਂ ਤੁਰੰਤ ਪੁਲਸ ਨੂੰ ਦਿੱਤੀ ਪਰ ਮਨਧੀਰ ਸਿੰਘ ਦੇ ਸਿਰ ਵਿਚ ਸੱਟ ਅਤੇ ਬਾਂਹ ਦੇ ’ਤੇ ਕਾਫੀ ਸੱਟ ਲੱਗੀ ਹੋਣ ਕਰਕੇ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਜਦੋਂ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਜੋਗਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਮਨਧੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਧੀਰ ਸਿੰਘ ਦਿਮਾਗੀ ਤੌਰ ’ਤੇ ਪਰੇਸ਼ਾਨ ਸੀ ਅਤੇ ਇਸੇ ਦੇ ਚੱਲਦੇ ਉਸ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।


author

Gurminder Singh

Content Editor

Related News