ਨੌਜਵਾਨ ਸ਼ਰੇਆਮ ਨਸ਼ੇ ਦਾ ਟੀਕਾ ਲਗਾਉਂਦੇ ਨਜ਼ਰ ਆਏ, ਕਈ ਵੀਡੀਓ ਹੋ ਚੁੱਕੀਆਂ ਵਾਇਰਲ

Saturday, Aug 03, 2024 - 01:57 PM (IST)

ਨੌਜਵਾਨ ਸ਼ਰੇਆਮ ਨਸ਼ੇ ਦਾ ਟੀਕਾ ਲਗਾਉਂਦੇ ਨਜ਼ਰ ਆਏ, ਕਈ ਵੀਡੀਓ ਹੋ ਚੁੱਕੀਆਂ ਵਾਇਰਲ

ਲੁਧਿਆਣਾ (ਰਾਮ)- ਥਾਣਾ ਮੋਤੀ ਨਗਰ ਏਰੀਆ ਨਸ਼ਾ ਸਮੱਗਲਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਇਥੇ ਨਸ਼ਾ ਸਮੱਗਲਿੰਗ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਨਸ਼ਾ ਸਮੱਗਲਰ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਨੇ ਸ਼ਰੇਆਮ ਨਸ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਨਸ਼ੇ ਦੇ ਆਦੀ ਬਣਾ ਰਹੇ ਹਨ। ਕਈ ਨਸ਼ਾ ਸਮੱਗਲਰ ਲੱਖਾਂ ਰੁਪਏ ਕਮਾਉਣ ਦੇ ਚੱਕਰ ’ਚ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ’ਚ ਧਕੇਲ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਵੈਨ ਨਾਲ ਵਾਪਰਿਆ ਭਿਆਨਕ ਹਾਦਸਾ, 1 ਦੀ ਮੌਕੇ 'ਤੇ ਮੌਤ, ਪੈ ਗਈਆਂ ਭਾਜੜਾਂ

ਥਾਣਾ ਮੋਤੀ ਨਗਰ ਏਰੀਆ ’ਚ ਨੌਜਵਾਨ ਸ਼ਰੇਆਮ ਨਸ਼ੇ ਦੇ ਟੀਕੇ ਲਗਾਉਂਦੇ ਹਨ ਅਤੇ ਚਿੱਟਾ ਨਸ਼ਾ ਪੀਂਦੇ ਨਜ਼ਰ ਆਉਂਦੇ ਹਨ। ਇਸ ਵਜ੍ਹਾ ਨਾਲ ਇਲਾਕੇ ਦੇ ਲੋਕ ਕਾਫੀ ਚਿੰਤਤ ਹਨ। ਇਥੋਂ ਤੱਕ ਕਿ ਲੜਕੀਆਂ ਅਤੇ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋ ਗਿਆ ਹੈ। ਕਈ ਪਾਰਕਾਂ ’ਚ ਨਸ਼ਾ ਕਰ ਕੇ ਨੌਜਵਾਨ ਪਏ ਰਹਿੰਦੇ ਹਨ। ਇਸ ਵਜ੍ਹਾ ਨਾਲ ਬਜ਼ੁਰਗਾਂ ਨੂੰ ਸੈਰ ਆਦਿ ਕਰਨ ’ਚ ਕਾਫੀ ਸਮੱਸਿਆ ਪੇਸ਼ ਆਉਂਦੀ ਹੈ। ਓਧਰ ਸੂਤਰਾਂ ਦੀ ਮੰਨੀਏ ਤਾਂ ਸਬੰਧਤ ਥਾਣਾ ਪੁਲਸ ਨਸ਼ਾ ਸਮੱਗਲਰਾਂ ਨਾਲ ਮਿਲੀ ਹੋਈ ਹੈ।

ਪੁਲਸ ਨਸ਼ਾ ਸਮੱਗਲਰਾਂ ’ਤੇ ਕੋਈ ਕਾਰਵਾਈ ਨਹੀਂ ਕਰਦੀ, ਇਸੇ ਵਜ੍ਹਾ ਨਾਲ ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਸ਼ਰੇਆਮ ਇਲਾਕੇ ’ਚ ਨਸ਼ਾ ਵੇਚਦੇ ਹਨ। ਉਥੇ ਮੁਲਾਜ਼ਮਾਂ ਦੀ ਵੀ ਨਸ਼ਾ ਸਮੱਗਲਰਾਂ ਨਾਲ ਗੰਢਤੁੱਪ ਹੈ। ਇਸੇ ਵਜ੍ਹਾ ਨਾਲ ਇਲਾਕੇ ਦਾ ਕੋਈ ਵੀ ਨਸ਼ਾ ਸਮੱਗਲਰ ਫੜਿਆ ਨਹੀਂ ਜਾ ਸਕਿਆ।

ਦੇਰ ਰਾਤ ਨੂੰ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਨਸ਼ੇੜੀ

ਸੂਤਰਾਂ ਮੁਤਾਬਕ ਥਾਣਾ ਮੋਤੀ ਨਗਰ ਦੇ ਇਲਾਕੇ ਹੀਰਾ ਨਗਰ, ਫੌਜੀ ਕਾਲੋਨੀ, ਮੋਤੀ ਨਗਰ, ਖੋਖਾ ਮਾਰਕੀਟ, ਵਿਸ਼ਵਕਰਮਾ ਨਗਰ, ਐੱਚ. ਆਈ. ਜੀ. ਫਲੈਟਸ, ਧੱਕਾ ਕਾਲੋਨੀ, ਕੀਰਤ ਨਗਰ, ਨਿਊ ਕੀਰਤ ਨਗਰ, ਤਿਲਕ ਕਾਲੋਨੀ, ਸ਼ੇਰਪੁਰ ਕਲਾਂ, ਮੁਸਲਿਮ ਕਾਲੋਨੀ, ਮੱਛੀ ਮਾਰਕੀਟ ’ਚ ਸਮੱਗਲਰ ਖੁੱਲ੍ਹੇਆਮ ਨਸ਼ਾ ਵੇਚਦੇ ਹਨ ਅਤੇ ਨਸ਼ੇੜੀ ਨਸ਼ਾ ਲੈ ਕੇ ਆਉਂਦੇ-ਜਾਂਦੇ ਰਹਿੰਦੇ ਹਨ। ਰਾਤ ਦੇ ਸਮੇਂ ਜੋ ਮਜ਼ਦੂਰ ਘਰ ਆਉਂਦੇ ਹਨ। ਨਸ਼ੇੜੀ ਉਨ੍ਹਾਂ ਨਾਲ ਲੁੱਟ-ਖੋਹ ਕਰਦੇ ਹਨ। ਇਸ ਤਰ੍ਹਾਂ ਨਹੀਂ ਕਿ ਲੋਕਾਂ ਨੇ ਇਸ ਨੂੰ ਲੈ ਕੇ ਸ਼ਿਕਾਇਤਾਂ ਨਹੀਂ ਕੀਤੀਆਂ। ਇਸ ਦੇ ਬਾਵਜੂਦ ਵੀ ਨਸ਼ਾ ਜ਼ੋਰਾਂ ’ਤੇ ਵਿਕ ਰਿਹਾ ਹੈ ਅਤੇ ਹੱਥ ’ਤੇ ਹੱਥ ਧਰ ਕੇ ਬੈਠੇ ਹਨ। ਇਸ ਤੋਂ ਸਾਫ ਹੈ ਕਿ ਉਨ੍ਹਾਂ ਦੀ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਹੈ।

ਇਹ ਖ਼ਬਰ ਵੀ ਪੜ੍ਹੋ- ਲੁਧਿਆਣਾ 'ਚ ਵੱਡੀ ਵਾਰਦਾਤ, ਕਤਲ ਕਰ ਕੇ ਬੁੱਢੇ ਦਰਿਆ 'ਚ ਸੁੱਟੀ ਨੌਜਵਾਨ ਦੀ ਲਾਸ਼! ਹਾਲਤ ਜਾਣ ਕੰਬ ਜਾਵੇਗੀ ਰੂਹ

ਏ. ਸੀ. ਪੀ. ਬੋਲੇ, ਕੱਲ ਹੀ ਕਰਾਂਗਾ ਚੈਕਿੰਗ

ਓਧਰ ਇਸ ਸਬੰਧ ਵਿਚ ਜਦ ਏ. ਸੀ. ਪੀ. ਜਸਬਿੰਦਰ ਸਿੰਘ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਹੀ ਥਾਣਾ ਮੋਤੀ ਨਗਰ ਦੇ ਐੱਸ. ਐੱਚ. ਓ. ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਕੱਲ ਪੂਰੇ ਥਾਣੇ ਦੀ ਟੀਮ ਨੂੰ ਲੈ ਕੇ ਇਲਾਕੇ ’ਚ ਚੈਕਿੰਗ ਕਰਾਂਗਾ ਅਤੇ ਨਸ਼ਾ ਵੇਚਣ ਵਾਲਿਆਂ ’ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News