ਨਸ਼ੇ 'ਚ ਧੁੱਤ ਨੌਜਵਾਨ ਨੂੰ ਡਾਂਗਾਂ ਨਾਲ ਕੁੱਟ-ਕੁੱਟ ਕੀਤਾ ਕਤਲ, ਕੁੜੀ ਛੇੜਨ ਦੀ ਗੱਲ ਆਈ ਸਾਹਮਣੇ
Saturday, Sep 09, 2023 - 10:58 AM (IST)
ਲੁਧਿਆਣਾ (ਰਾਜ) : ਘਰੋਂ ਜਨਮ ਅਸ਼ਟਮੀ ਦਾ ਪ੍ਰੋਗਰਾਮ ਦੇਖਣ ਨਿਕਲੇ ਨੌਜਵਾਨ ਨੂੰ 2 ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੁਰਾਗ ਪਾਂਡੇ (23) ਵਜੋਂ ਹੋਈ ਹੈ, ਜੋ ਕਿ ਮੂਲ ਰੂਪ 'ਚ ਯੂ. ਪੀ. ਦਾ ਰਹਿਣ ਵਾਲਾ ਸੀ ਅਤੇ ਹਾਲ ਨਿਵਾਸੀ ਨਿਊ ਆਜ਼ਾਦ ਨਗਰ ਰਹਿ ਰਿਹਾ ਸੀ। ਲੋਕਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਸਿਵਲ ਹਸਪਤਾਲ ਪਹੁੰਚਾਈ। ਪੁਲਸ ਨੇ ਮ੍ਰਿਤਕ ਦੇ ਚਾਚਾ ਜੈਪਾਲ ਪਾਂਡੇ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ 'ਮੋਰੱਕੋ', ਮਚੀ ਭਾਰੀ ਤਬਾਹੀ, ਵੱਡੀ ਗਿਣਤੀ 'ਚ ਮੌਤਾਂ
ਜਾਣਕਾਰੀ ਅਨੁਸਾਰ ਅਨੁਰਾਗ ਪਾਂਡੇ ਕਰੀਬ 4 ਮਹੀਨੇ ਪਹਿਲਾਂ ਲੁਧਿਆਣਾ ਆਇਆ ਸੀ, ਜੋ ਕਿ ਢੰਡਾਰੀ ਕਲਾਂ ਇਲਾਕੇ 'ਚ ਇਕ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਵੀਰਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਸੀ ਤਾਂ ਉਹ ਵੀਰਵਾਰ ਦੀ ਦੇਰ ਰਾਤ ਨੂੰ ਡਾਬਾ ਰੋਡ ਸਥਿਤ ਨਿਊ ਆਜ਼ਾਦ ਨਗਰ ਇਲਾਕੇ 'ਚ ਚਲਾ ਗਿਆ। ਪਤਾ ਲੱਗਾ ਕਿ ਰਾਤ ਨੂੰ ਉਹ ਨਸ਼ੇ ਦੀ ਹਾਲਤ 'ਚ ਸੀ। ਇਸ ਦੌਰਾਨ ਜਨਮ ਅਸ਼ਟਮੀ ਸਮਾਰੋਹ ਤੋਂ ਕੁੱਝ ਹੀ ਦੂਰੀ ’ਤੇ 2 ਨੌਜਵਾਨ ਉਸ ਦੇ ਨਾਲ ਕੁੱਟਮਾਰ ਕਰ ਰਹੇ ਸੀ। ਇਲਾਕੇ 'ਚ ਰਹਿਣ ਵਾਲੀ ਇਕ ਔਰਤ ਵਿੱਦਿਆ ਨੇ ਨੌਜਵਾਨਾਂ ਤੋਂ ਕੁੱਟਣ ਦਾ ਕਾਰਨ ਪੁੱਛਿਆ ਤਾਂ ਨੌਜਵਾਨਾਂ ਨੇ ਕਿਹਾ ਕਿ ਉਹ ਸ਼ਰਾਬ ਦੇ ਨਸ਼ੇ 'ਚ ਕੁੜੀ ਨੂੰ ਛੇੜ ਰਿਹਾ ਸੀ।
ਇਹ ਵੀ ਪੜ੍ਹੋ : G20 Summt 2023 : PM Modi ਨੂੰ 2 ਦਿਨ ਨਹੀਂ ਇਕ ਪਲ ਦੀ ਵੀ ਫੁਰਸਤ, ਪੜ੍ਹੋ ਪੂਰੀ ਖ਼ਬਰ
ਔਰਤ ਨੇ ਨੌਜਵਾਨਾਂ ਨੂੰ ਹਟਾ ਦਿੱਤਾ। ਜਾਂਦੇ ਹੋਏ ਉਹ ਉਸ ਦੇ ਸਿਰ ’ਤੇ ਡਾਂਗਾ ਨਾਲ ਵਾਰ ਕਰਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉੱਥੇ ਘਟਨਾ ਸਥਾਨ ‘ਤੇ ਪਏ ਅਨੁਰਾਗ ਨੂੰ ਇਲਾਕੇ ਦੇ ਲੋਕਾਂ ਨੇ ਹੀ ਸਿਵਲ ਹਸਪਤਾਲ ਪਹੁੰਚਾਇਆ। ਇਲਾਕੇ 'ਚ ਨੌਜਵਾਨ ਨੇ ਦੱਸਿਆ ਕਿ ਜਦ ਅਨੁਰਾਗ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਨੇ ਨਸ਼ੇ ਦੀ ਹਾਲਤ 'ਚ ਕਾਫੀ ਹੰਗਾਮਾ ਕੀਤਾ। ਉਸ ਨੇ ਡਾਕਟਰਾਂ ਨੂੰ ਇੰਜੈਕਸ਼ਨ ਤੱਕ ਨਹੀਂ ਲਗਾਉਣ ਦਿੱਤਾ। ਕਿਸੇ ਤਰ੍ਹਾਂ ਨਾਲ ਡਾਕਟਰਾਂ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਧਰ ਡੀ. ਸੀ. ਪੀ ਜਸਕਿਰਨਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ। ਮ੍ਰਿਤਕ ਦਾ ਪਰਿਵਾਰ ਯੂ. ਪੀ. 'ਚ ਰਹਿੰਦਾ ਹੈ। ਉਨ੍ਹਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਪਰਿਵਾਰ ਦੇ ਆਉਣ ਦੇ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8