ਪਟਿਆਲਾ ''ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੂਜੇ ਨੂੰ ਕੀਤਾ ਜ਼ਖਮੀ

Monday, Mar 15, 2021 - 10:45 AM (IST)

ਪਟਿਆਲਾ ''ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਦੂਜੇ ਨੂੰ ਕੀਤਾ ਜ਼ਖਮੀ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਅਰਬਨ ਅਸਟੇਟ ਇਲਾਕੇ ’ਚ ਕੁੱਝ ਵਿਅਕਤੀਆਂ ਨੇ 2 ਨੌਜਵਾਨਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਇਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ 23 ਸਾਲਾ ਦੀਪਕ ਦੇ ਰੂਪ ’ਚ ਹੋਈ। ਜਾਣਕਾਰੀ ਦਿੰਦਿਆਂ ਰਾਜੂ ਨੇ ਦੱਸਿਆ ਕਿ ਐਤਵਾਰ ਨੂੰ ਸ਼ਿਵ ਮੰਦਿਰ ’ਚ ਲੰਗਰ ਖਾਣ ਤੋਂ ਬਾਅਦ ਉਹ ਦੋਵੇਂ ਡੇਅਰੀ ’ਤੇ ਦੁੱਧ ਲੈਣ ਲਈ ਜਾ ਰਹੇ ਸਨ।

ਰਸਤੇ ’ਚ ਕੁਝ ਵਿਅਕਤੀ ਹੁੜਦੰਗ ਮਚਾ ਰਹੇ ਸਨ, ਜਿਸ ਦੇ ਕਾਰਣ ਉਹ ਰੁਕ ਗਏ। ਅਜਿਹਾ ਕਰਨ ਤੋਂ ਉਨ੍ਹਾਂ ਨੇ ਵਿਅਕਤੀਆਂ ਨੂੰ ਰੋਕਿਆ ਤਾਂ ਇਸ ਦੌਰਾਨ ਦੋਹਾਂ ਦਾ ਉਨ੍ਹਾਂ ਨਾਲ ਝਗੜਾ ਹੋ ਗਿਆ ਅਤੇ ਇਸ ਤੋਂ ਬਾਅਦ ਉਹ ਉੱਥੋਂ ਚਲੇ ਗਏ। ਇਸੇ ਦੌਰਾਨ ਜਦੋਂ ਉਹ ਦੋਵੇਂ ਅਰਬਨ ਅਸਟੇਟ ਬਾਈਪਾਸ ਕੋਲ ਪਹੁੰਚੇ ਤਾਂ ਉਕਤ ਵਿਅਕਤੀਆਂ ਨੇ ਦੋਹਾਂ 'ਤੇ ਹਮਲਾ ਕਰ ਦਿੱਤਾ।

ਹਮਲੇ ’ਚ ਇਕ ਛੁਰਾ ਉਨ੍ਹਾਂ ਨੇ ਉਸ ਦੇ ਢਿੱਡ ’ਚ ਮਾਰਿਆ ਅਤੇ ਦੂਜਾ ਦੀਪਕ ਦੇ ਢਿੱਡ 'ਚ ਮਾਰ ਕੇ ਫ਼ਰਾਰ ਹੋ ਗਏ। ਹਮਲਾਵਰਾਂ ’ਚੋਂ ਇਕ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਕਾਬੂ ਕਰ ਲਿਆ। ਉਸ ਨੇ ਦੱਸਿਆ ਕਿ ਹਮਲਾਵਰ ਦੀਪਕ ਦੇ ਢਿੱਡ ’ਚ ਛੂਰਾ ਛੱਡ ਕੇ ਫ਼ਰਾਰ ਹੋ ਗਏ, ਜਿਸ ਕਾਰਣ ਖੂਨ ਕਾਫੀ ਬਹਿ ਗਿਆ ਅਤੇ ਉਸ ਦੀ ਮੌਤ ਹੋ ਗਈ।
 


author

Babita

Content Editor

Related News