ਕਿਸਾਨੀ ਝੰਡੇ ਹੇਠ ਨੌਜਵਾਨ ਨੇ ਕਰਵਾਇਆ ਵਿਆਹ, ਅੰਦੋਲਨ 'ਚ ਸ਼ਾਮਲ ਹੋਣ ਲਈ ਜਾਵੇਗਾ ਦਿੱਲੀ

Monday, Feb 01, 2021 - 11:09 AM (IST)

ਕਿਸਾਨੀ ਝੰਡੇ ਹੇਠ ਨੌਜਵਾਨ ਨੇ ਕਰਵਾਇਆ ਵਿਆਹ, ਅੰਦੋਲਨ 'ਚ ਸ਼ਾਮਲ ਹੋਣ ਲਈ ਜਾਵੇਗਾ ਦਿੱਲੀ

ਅੱਪਰਾ (ਦੀਪਾ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰ ਇਕ ਵਿਅਕਤੀ ਆਪਣੇ-ਆਪਣੇ ਅੰਦਾਜ਼ ’ਚ ਵਿਰੋਧ ਪ੍ਰਗਟ ਕਰ ਰਿਹਾ ਹੈ। ਕਰੀਬੀ ਪਿੰਡ ਮਸਾਣੀ ਦੇ ਵਸਨੀਕ ਇਕ ਨੌਜਵਾਨ ਨੇ ਵੀ ਨਿਵੇਕਲੇ ਢੰਗ ਨਾਲ ਕਿਸਾਨੀ ਅੰਦੋਲਨ ਨੂੰ ਦਰਸਾਉਂਦੇ ਝੰਡੇ ਹੇਠ ਵਿਆਹ ਕਰਵਾ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਪ੍ਰਗਟ ਕੀਤਾ।

ਇਹ ਵੀ ਪੜ੍ਹੋ : ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਆਗੂ ਨੂੰ ਪੁੱਤਰ ਨੇ ਮਾਰੀ ਗੋਲੀ, ਪੀ. ਜੀ. ਆਈ. ਰੈਫਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਗਾਇਕ ਧਰਮਿੰਦਰ ਮਸਾਣੀ ਨੇ ਦੱਸਿਆ ਕਿ ਨੌਜਵਾਨ ਰਵਿੰਦਰ ਸਿੰਘ ਬੀਸਲਾ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮਸਾਣੀ ਦੀ ਬਰਾਤ ਕਿਸਾਨੀ ਝੰਡੇ ਹੇਠ ਪਿੰਡ ਧੌਲਾ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਵਿਖੇ ਲਾੜੀ ਨੂੰ ਵਿਆਹ ਕੇ ਲੈ ਕੇ ਆਈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ

ਨਵ-ਵਿਆਹੁਤਾ ਨੌਜਵਾਨ ਰਵਿੰਦਰ ਸਿੰਘ ਬੀਸਲਾ ਨੇ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ’ਚ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਦਿੱਲੀ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਵਿਖੇ ਬਾਰਡਰਾਂ 'ਤੇ ਅੰਦੋਲਨ 'ਚ ਡਟੇ ਹੋਏ ਹਨ।

ਇਹ ਵੀ ਪੜ੍ਹੋ : 'ਕਿਸਾਨੀ ਅੰਦੋਲਨ' ਦੇ ਹੱਕ 'ਚ ਇਸ ਪਿੰਡ ਨੇ ਲਿਆ ਅਹਿਮ ਫ਼ੈਸਲਾ, ਬਣਾਈ ਗਈ ਵਿਸ਼ੇਸ਼ ਕਮੇਟੀ

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਮੁੜਨਗੇ।
ਨੋਟ : ਪੰਜਾਬ ਦੇ ਵਿਆਹਾਂ 'ਚ ਚੜ੍ਹੇ ਕਿਸਾਨੀ ਰੰਗ ਬਾਰੇ ਤੁਹਾਡੀ ਕੀ ਹੈ ਰਾਏ
 


author

Babita

Content Editor

Related News