ਮੋਟਰਸਾਈਕਲਾਂ ਵਿਚਾਲੇ ਭਿਆਨਕ ਟੱਕਰ, 2 ਨੌਜਵਾਨ ਗੰਭੀਰ ਜ਼ਖਮੀ
Thursday, Dec 05, 2024 - 05:14 PM (IST)
ਅਬੋਹਰ (ਸੁਨੀਲ) : ਅੱਜ ਸਵੇਰੇ ਸਥਾਨਕ ਸਰਕੂਲਰ ਰੋਡ ’ਤੇ ਮੇਨ ਬਾਜ਼ਾਰ ਗਲੀ ਨੰਬਰ-12 ਦੇ ਬਾਹਰ ਦੋ ਮੋਟਰਸਾਈਕਲਾਂ ਵਿਚਕਾਰ ਇੰਨੀ ਭਿਆਨਕ ਟੱਕਰ ਹੋ ਗਈ ਕਿ ਦੋਹਾਂ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ’ਚ ਦੋਵੇਂ ਸਵਾਰ ਨੌਜਵਾਨ ਬੁਰੀ ਤਰ੍ਹਾਂ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕ ਤੁਰੰਤ ਸਰਕਾਰੀ ਹਸਪਤਾਲ ਲੈ ਗਏ, ਜਿੱਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਪੁੱਤਰ ਜਤਿੰਦਰ ਵਾਸੀ ਕਿੱਲਿਆਂਵਾਲੀ ਰੋਡ ਅਤੇ ਜਗਸੀਰ ਪੁੱਤਰ ਕਾਲਾ ਸਿੰਘ ਵਾਸੀ ਸੰਤ ਨਗਰ ਅੱਜ ਸਵੇਰੇ ਦੋਵੇਂ ਮੋਟਰਸਾਈਕਲਾਂ ’ਤੇ ਸ਼ਹਿਰ ਵੱਲ ਆ ਰਹੇ ਸਨ ਤਾਂ ਬਾਜ਼ਾਰ ਦੇ ਬਾਹਰ ਉਨ੍ਹਾਂ ਦੀ ਆਪਸ ’ਚ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਉਹ ਦੋਵੇਂ ਸੜਕ ’ਤੇ ਡਿੱਗ ਗਏ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਦੋਵਾਂ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।