ਚੰਡੀਗੜ੍ਹ : ਸੈਕਟਰ-44 ਦੇ ਪੈਟਰੋਲ ਪੰਪ ''ਤੇ ਨੌਜਵਾਨ ਨੇ ਖੁਦ ਨੂੰ ਲਾਈ ਅੱਗ, ਹਸਪਤਾਲ ਭਰਤੀ

Wednesday, Nov 22, 2017 - 02:05 PM (IST)

ਚੰਡੀਗੜ੍ਹ : ਸੈਕਟਰ-44 ਦੇ ਪੈਟਰੋਲ ਪੰਪ ''ਤੇ ਨੌਜਵਾਨ ਨੇ ਖੁਦ ਨੂੰ ਲਾਈ ਅੱਗ, ਹਸਪਤਾਲ ਭਰਤੀ

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ  ਸੈਕਟਰ-44 'ਚ ਸਥਿਤ ਪੈਟਰੋਲ ਪੰਪ 'ਤੇ ਬੁੱਧਵਾਰ ਨੂੰ ਇਕ ਨੌਜਵਾਨ ਵਲੋਂ ਖੁਦ ਨੂੰ ਅੱਗ ਲਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਫਿਲਹਾਲ ਨੌਜਵਾਨ ਨੂੰ ਗੰਭੀਰ ਹਾਲਤ 'ਚ ਸੈਕਟਰ-32 ਦੇ ਜਨਰਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ। ਨੌਜਵਾਨ ਨੇ ਖੁਦ ਨੂੰ ਅੱਗ ਕਿਉਂ ਲਾਈ ਹੈ, ਖਬਰ ਲਿਖੇ ਜਾਣ ਤੱਕ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News