ਘਰੋਂ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮਿੱਟੀ ਨਾਲ ਭਰੀ ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਤੋੜਿਆ ਦਮ

Friday, Jun 02, 2023 - 07:47 PM (IST)

ਘਰੋਂ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮਿੱਟੀ ਨਾਲ ਭਰੀ ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਤੋੜਿਆ ਦਮ

ਜ਼ੀਰਾ (ਸਤੀਸ਼) : ਥਾਣਾ ਮੱਲਾਂ ਵਾਲਾ ਅਧੀਨ ਪੈਂਦੇ ਪਿੰਡ ਜੈਮਲ ਵਾਲਾ ਨੇੜੇ ਮਿੱਟੀ ਨਾਲ ਲੱਦੀ ਟਰਾਲੀ ਹੇਠ ਆਉਣ ਨਾਲ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬੱਗੇ ਵਾਲਾ ਉਮਰ ਲਗਭਗ 32 ਸਾਲ ਆਪਣੇ ਪਿੰਡ ਤੋਂ ਆਪਣੇ ਲੜਕੇ ਨਾਲ ਮੋਟਰਸਾਈਕਲ 'ਤੇ ਮੱਲਾਂ ਵਾਲਾ ਨੂੰ ਆ ਰਿਹਾ ਸੀ, ਜਦ ਉਹ ਪਿੰਡ ਜੈਮਲ ਵਾਲਾ ਨੇੜੇ ਪੁੱਜਾ ਤਾਂ ਮੱਲਾਂ ਵਾਲਾ ਪਾਸਿਓਂ ਮਿੱਟੀ ਨਾਲ ਲੱਦੇ ਜਾ ਰਹੇ ਟਰੈਕਟਰ-ਟਰਾਲੀ ਹੇਠਾਂ ਆਉਣ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦਾ ਬੇਟਾ ਜ਼ਖ਼ਮੀ ਹੋ ਗਿਆ। ਮ੍ਰਿਤਕ 2 ਬੱਚਿਆਂ ਦਾ ਬਾਪ ਸੀ।

ਪੁਲਸ ਨੇ ਟਰੈਕਟਰ-ਟਰਾਲੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬਹੁ-ਚਰਚਿਤ ਡਾ. ਡੌਲੀ ਕਤਲਕਾਂਡ ਦਾ ਦੋਸ਼ੀ ਸਾਥੀ ਸਮੇਤ ਕਾਬੂ, ਵੇਖੋ ਕੀ-ਕੀ ਹੋਇਆ ਬਰਾਮਦ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News