ਨਵ-ਵਿਆਹੇ ਮੁੰਡੇ ਦੀ ਹਸਪਤਾਲ 'ਚ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਗੰਭੀਰ ਦੋਸ਼
Thursday, Oct 27, 2022 - 11:38 PM (IST)
ਸੰਗਰੂਰ (ਰਵੀ) : ਧੂਰੀ ਦੇ ਪਿੰਡ ਕੱਕੜਵਾਲ ਦੇ ਇਕ ਪਰਿਵਾਰ ਨੇ ਡਾਕਟਰਾਂ ਦੀ ਅਣਗਹਿਲੀ ਕਾਰਨ ਆਪਣੇ ਬੇਟੇ ਦੀ ਮੌਤ ਦਾ ਦੋਸ਼ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ 'ਤੇ ਲਗਾਇਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਐਕਸੀਡੈਂਟ ਤੋਂ ਬਾਅਦ ਉਨ੍ਹਾਂ ਦੇ 29 ਸਾਲਾ ਬੇਟੇ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਰਾਤ ਭਰ ਕਿਸੇ ਡਾਕਟਰ ਨੇ ਇਲਾਜ ਨਹੀਂ ਕੀਤਾ, ਜਿਸ ਕਾਰਨ ਸਵੇਰੇ ਉਸ ਦੀ ਮੌਤ ਹੋ ਗਈ। ਬੇਟੇ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੇ ਰੋਂਦੇ ਹੋਏ ਮ੍ਰਿਤਕ ਦੇ ਪਿਤਾ ਦੋਸ਼ੀ ਡਾਕਟਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ, ਨਹੀਂ ਮਿਲਿਆ ਸੁਸਾਈਡ ਨੋਟ
ਦੱਸ ਦੇਈਏ ਕਿ ਬੀਤੇ ਦਿਨ ਸੰਗਰੂਰ ਦੇ ਪਿੰਡ ਕੱਕੜਵਾਲ 'ਚ ਗੁਰਪ੍ਰੀਤ ਨਾਂ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਪਿਤਾ ਅਨੁਸਾਰ ਉਨ੍ਹਾਂ ਦਾ ਲੜਕਾ ਪਿੰਡ ਦੇ ਬਾਹਰ ਆਪਣੇ ਮੋਟਰਸਾਈਕਲ 'ਤੇ ਖੜ੍ਹਾ ਸੀ ਤੇ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਧੂਰੀ ਦੇ ਹਸਪਤਾਲ ਲਿਜਾਇਆ ਗਿਆ, ਬਾਅਦ ਵਿਚ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਰਾਤ ਸਮੇਂ ਉਸ ਦੇ ਕਈ ਐਕਸਰੇ ਅਤੇ ਸੀਟੀ ਸਕੈਨ ਕਰਵਾਏ ਗਏ ਪਰ ਰਾਤ ਭਰ ਕੋਈ ਡਾਕਟਰ ਉਸ ਨੂੰ ਦੇਖਣ ਨਹੀਂ ਆਇਆ ਤੇ ਅੱਜ ਸਵੇਰੇ ਉਨ੍ਹਾਂ ਦੇ ਲੜਕੇ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਡਾਕਟਰਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ । ਉਥੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਦਾ ਕਹਿਣਾ ਹੈ ਕਿ 3 ਡਾਕਟਰਾਂ ਦਾ ਬੋਰਡ ਬਣਾ ਕੇ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਦਾ ਦੋਸ਼ ਹੈ ਕਿ ਇਸ ਦੌਰਾਨ ਜੇਕਰ ਕਿਸੇ ਡਾਕਟਰ ਅਤੇ ਸਟਾਫ ਦੀ ਗਲਤੀ ਪਾਈ ਗਈ ਤਾਂ ਵਿਭਾਗ ਨੂੰ ਕਾਰਵਾਈ ਲਈ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : Flipkart ਰਾਹੀਂ ਆਨਲਾਈਨ ਆਰਡਰ ਕੀਤਾ Laptop, ਜਦ ਖੋਲ੍ਹਿਆ ਡੱਬਾ ਤਾਂ ਰਹਿ ਗਈਆਂ ਅੱਖਾਂ ਖੁੱਲ੍ਹੀਆਂ
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਕੱਲ੍ਹ ਸਾਡੇ ਪਿੰਡ ਦੇ ਬਾਹਰ ਇਕ ਸੜਕ ਹਾਦਸਾ ਹੋਇਆ ਸੀ, ਜਿਸ ਵਿੱਚ ਸਾਡਾ ਲੜਕਾ ਆਪਣੇ ਮੋਟਰਸਾਈਕਲ 'ਤੇ ਖੜ੍ਹਾ ਸੀ ਅਤੇ ਉਸ ਨੂੰ ਪਿੱਛੇ ਤੋਂ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨੂੰ ਅਸੀਂ ਪਹਿਲਾਂ ਧੂਰੀ ਹਸਪਤਾਲ ਲੈ ਕੇ ਗਏ, ਉਸ ਤੋਂ ਬਾਅਦ ਲੜਕੇ ਨੂੰ ਸੰਗਰੂਰ ਦਾਖਲ ਤਾਂ ਕਰ ਲਿਆ ਪਰ ਸਾਰੀ ਰਾਤ ਕੋਈ ਦੇਖਣ ਵੀ ਨਹੀਂ ਆਇਆ। 3 ਮਹੀਨੇ ਪਹਿਲਾਂ ਹੀ ਬੇਟੇ ਦਾ ਵਿਆਹ ਹੋਇਆ ਸੀ। ਡਾਕਟਰਾਂ ਨੇ ਦੇਖ ਕੇ ਦੱਸਿਆ ਸੀ ਕਿ ਤੁਹਾਡਾ ਲੜਕਾ ਨਾਰਮਲ ਹੈ, ਜ਼ਿਆਦਾ ਸੱਟ ਨਹੀਂ ਲੱਗੀ ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਅਸੀਂ ਦੋਸ਼ੀ ਡਾਕਟਰ ਖਿਲਾਫ਼ ਕਾਰਵਾਈ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਈਰਾਨ 'ਚ ਬੰਦੂਕਧਾਰੀਆਂ ਨੇ ਸ਼ੀਆ ਮੁਸਲਮਾਨਾਂ ਦੇ ਪਵਿੱਤਰ ਸਥਾਨ 'ਤੇ ਕੀਤੀ ਗੋਲੀਬਾਰੀ, 15 ਦੀ ਮੌਤ
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਬੀਤੇ ਦਿਨ ਧੂਰੀ ਨੇੜੇ ਵਾਪਰੇ ਸੜਕ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਸਾਡੇ ਵੱਲੋਂ ਹਾਦਸੇ ਦੀ ਐੱਫ.ਆਈ.ਆਰ. ਨੋਟ ਕਰ ਲਈ ਗਈ ਹੈ ਤੇ ਪਰਿਵਾਰ ਵੱਲੋਂ ਜੋ ਦੋਸ਼ ਲਗਾਏ ਗਏ ਹਨ, ਉਸ ਦੇ ਆਧਾਰ 'ਤੇ ਐੱਸ.ਐੱਮ.ਓ. ਨੇ ਇਕ ਬੋਰਡ ਬਣਾ ਦਿੱਤਾ ਹੈ, ਜਾਂਚ ਚੱਲ ਰਹੀ ਹੈ, ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਵਿਦੇਸ਼ ਮੰਤਰੀ ਇਸ ਹਫ਼ਤੇ ਆਉਣਗੇ ਭਾਰਤ, UNSC-CCT ਦੀ ਵਿਸ਼ੇਸ਼ ਬੈਠਕ 'ਚ ਲੈਣਗੇ ਹਿੱਸਾ
ਸਿਵਲ ਹਸਪਤਾਲ ਸੰਗਰੂਰ ਦੇ ਡਾ. ਗੁਣਤਾਸ਼ ਦਾ ਕਹਿਣਾ ਹੈ ਕਿ ਸਵੇਰੇ ਜੋ ਡਾਕਟਰ ਡਿਊਟੀ 'ਤੇ ਸੀ, ਉਸ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਰੀਜ਼ ਇੱਥੇ ਰਾਤ ਨੂੰ ਐਕਸੀਡੈਂਟ ਕੇਸ 'ਚ ਆਇਆ ਸੀ, ਰਾਤ ਦੇ ਡਾਕਟਰ ਨੇ ਉਸ ਦਾ ਇਲਾਜ ਕੀਤਾ ਅਤੇ ਸਵੇਰੇ ਮੈਂ ਇਲਾਜ ਕੀਤਾ, ਮੈਂ ਉਸ ਨੂੰ ਕੁਝ ਟੈਸਟ ਕਰਨ ਨੂੰ ਕਿਹਾ ਸੀ, ਜੋ ਉਨ੍ਹਾਂ ਨੇ ਕਰਵਾਏ ਸੀ ਪਰ ਸਵੇਰੇ 10:20 'ਤੇ ਨੌਜਵਾਨ ਦੀ ਮੌਤ ਹੋ ਗਈ। ਅਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕੀਤਾ, ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ।
ਇਹ ਵੀ ਪੜ੍ਹੋ : ਪੁਲਸ ਦੀ ਢਿੱਲੀ ਕਾਰਵਾਈ ਤੋਂ ਖਫ਼ਾ ਪ੍ਰਵਾਸੀ ਮਜ਼ਦੂਰਾਂ ਨੇ ਕੀਤਾ ਚੱਕਾ ਜਾਮ, ਨਾਅਰੇਬਾਜ਼ੀ
ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ 3 ਡਾਕਟਰਾਂ ਦਾ ਬੋਰਡ ਬਣਾ ਕੇ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਜੋ ਬੀਤੇ ਦਿਨ ਸੜਕ ਹਾਦਸੇ ਕਾਰਨ ਸਾਡੇ ਹਸਪਤਾਲ 'ਚ ਆਇਆ ਸੀ, ਦੀ ਸਵੇਰੇ ਮੌਤ ਹੋ ਗਈ ਸੀ। ਜਿਵੇਂ ਕਿ ਪਰਿਵਾਰ ਵਾਲੇ ਇਲਜ਼ਾਮ ਲਗਾ ਰਹੇ ਹਨ, ਅਸੀਂ ਉਸ ਦੀ ਵੀ ਜਾਂਚ ਕਰਾਂਗੇ, ਜੇਕਰ ਪੋਸਟਮਾਰਟਮ ਵਿੱਚ ਪਤਾ ਲੱਗਾ ਕਿ ਇਲਾਜ ਵਿੱਚ ਕੁਤਾਹੀ ਹੋਈ ਹੈ ਤਾਂ ਚਾਹੇ ਸਾਡੇ ਉੱਚ ਅਧਿਕਾਰੀ ਹੋਣ, ਚਾਹੇ ਡਾਕਟਰ ਹੋਵੇ, ਚਾਹੇ ਕੋਈ ਸਟਾਫ਼ ਦਾ ਅਧਿਕਾਰੀ, ਉਸ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।