ਰੱਖੜੀ ਵਾਲੇ ਦਿਨ ਭੈਣਾਂ ਨੂੰ ਆਉਣਾ ਪਿਆ ਭਰਾ ਦੇ ਅੰਤਿਮ ਸੰਸਕਾਰ ’ਤੇ, ਰੋ-ਰੋ ਹੋਇਆ ਬੁਰਾ ਹਾਲ

Tuesday, Aug 20, 2024 - 10:31 AM (IST)

ਰੱਖੜੀ ਵਾਲੇ ਦਿਨ ਭੈਣਾਂ ਨੂੰ ਆਉਣਾ ਪਿਆ ਭਰਾ ਦੇ ਅੰਤਿਮ ਸੰਸਕਾਰ ’ਤੇ, ਰੋ-ਰੋ ਹੋਇਆ ਬੁਰਾ ਹਾਲ

ਅਬੋਹਰ (ਸੁਨੀਲ) : ਜਿਨ੍ਹਾਂ ਭੈਣਾਂ ਨੇ ਰੱਖੜੀ ਵਾਲੇ ਦਿਨ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਆਉਣਾ ਸੀ, ਉਨ੍ਹਾਂ ਨੂੰ ਰੱਖੜੀ ਵਾਲੇ ਦਿਨ ਆਪਣੇ ਭਰਾ ਦੇ ਅੰਤਿਮ ਸੰਸਕਾਰ ਲਈ ਆਉਣਾ ਪਿਆ। ਇਸ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਸ਼ਰਮਾ (47) ਪੁੱਤਰ ਮੁਰਾਰੀ ਲਾਲ ਸ਼ਰਮਾ ਵਾਸੀ ਨਵੀਂ ਆਬਾਦੀ 2 ਦਿਨ ਪਹਿਲਾਂ ਕੈਟਰਿੰਗ ਦਾ ਕੰਮ ਖ਼ਤਮ ਕਰਕੇ ਮੋਟਰਸਾਈਕਲ ’ਤੇ ਕੰਧਵਾਲਾ ਰੋਡ ’ਤੇ ਆ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਗਿਆ ਅਤੇ ਪੱਥਰ ਨਾਲ ਟਕਰਾਉਣ ਕਾਰਨ ਉਹ ਜ਼ਖਮੀ ਹੋ ਗਿਆ।

ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਬਠਿੰਡਾ ਲੈ ਗਏ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਉਸ ਦੀਆਂ ਭੈਣਾਂ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਆਉਂਦੀਆਂ ਸਨ ਅਤੇ ਹੁਣ ਵੀ ਦੋਵੇਂ ਭੈਣਾਂ ਨੇ ਸੋਮਵਾਰ ਨੂੰ ਰੱਖੜੀ ਬੰਨ੍ਹਣ ਲਈ ਆਉਣਾ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੁਣ ਉਹ ਰੱਖੜੀ ਬੰਨ੍ਹਣ ਨਹੀਂ ਸਗੋਂ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਆ ਰਹੀਆਂ ਹਨ। ਸਿਟੀ ਥਾਣਾ ਨੰਬਰ 2 ਦੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।


author

Babita

Content Editor

Related News