ਸੜਕ ਪਾਰ ਕਰ ਰਹੇ ਨੌਜਵਾਨ ਨੂੰ ਟਰੱਕ ਚਾਲਕ ਨੇ ਮਾਰੀ ਟੱਕਰ, ਮੌਤ

Sunday, Nov 22, 2020 - 02:04 PM (IST)

ਸੜਕ ਪਾਰ ਕਰ ਰਹੇ ਨੌਜਵਾਨ ਨੂੰ ਟਰੱਕ ਚਾਲਕ ਨੇ ਮਾਰੀ ਟੱਕਰ, ਮੌਤ

ਸਾਹਨੇਵਾਲ/ਕੁਹਾੜਾ (ਜਗਰੂਪ) : ਕੰਮ ਤੋਂ ਪਰਤਦੇ ਹੋਏ ਸੜਕ ਪਾਰ ਕਰ ਰਹੇ ਇਕ ਨੌਜਵਾਨ ਨੂੰ ਇਕ ਟਰੱਕ ਚਾਲਕ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਅਮਰੇਸ਼ ਮਿਸ਼ਰਾ ਪੁੱਤਰ ਰਵਿੰਦਰ ਮਿਸ਼ਰਾ ਵਾਸੀ ਨੰਦਪੁਰ ਦੀ ਚਾਚੀ ਸੁਮਨ ਮਿਸ਼ਰਾ ਪਤਨੀ ਕੁਬਰਜੀ ਮਿਸ਼ਰਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜੋ ਘਟਨਾ ਦੇ ਬਾਅਦ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸਾਹਨੇਵਾਲ ਪੁਲਸ ਵੱਲੋਂ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News