ਰੇਲ ਗੱਡੀ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ
Tuesday, Feb 09, 2021 - 04:17 PM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ-ਡੱਬਵਾਲੀ ਰੇਲਮਾਰਗ 'ਤੇ ਡੱਬਵਾਲੀ ਨੇੜੇ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਉਕਤ ਘਟਨਾ ਹਾਦਸਾ ਹੈ ਜਾਂ ਖ਼ੁਦਕੁਸੀ, ਇਸ ਗੱਲ ਦੀ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਡੱਬਵਾਲੀ ਨਜ਼ਦੀਕ ਇਕ ਵਿਅਕਤੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਕੁਚਲਿਆ ਗਿਆ। ਉਸ ਦੀ ਲਾਸ਼ ਦੂਰ ਤੱਕ ਖਿੱਲਰ ਗਈ।
ਇਸ ਘਟਨਾ ਦੀ ਸੂਚਨਾ ਮਿਲਣ ਜੀ. ਆਰ. ਪੀ. ਪੁਲਸ ਮੌਕੇ ਤੇ ਪਹੁੰਚੀ। ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਇਕੱਠਾ ਕਰਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੀ ਸ਼ਨਾਖ਼ਤ ਪੰਕਜ ਕੁਮਾਰ 23 ਵਾਸੀ ਸਿਰਸਾ ਵੱਜੋਂ ਹੋਈ ਹੈ।