ਸੜਕ ''ਤੇ ਘੁੰਮ ਰਹੇ ਪਸ਼ੂ ਨੇ ਲਈ ਨੌਜਵਾਨ ਦੀ ਜਾਨ, ਉਜੜਿਆ ਘਰ

Wednesday, Aug 05, 2020 - 06:25 PM (IST)

ਸੜਕ ''ਤੇ ਘੁੰਮ ਰਹੇ ਪਸ਼ੂ ਨੇ ਲਈ ਨੌਜਵਾਨ ਦੀ ਜਾਨ, ਉਜੜਿਆ ਘਰ

ਧਰਮਕੋਟ (ਸਤੀਸ਼): ਅਵਾਰਾ ਪਸ਼ੂਆਂ ਕਾਰਨ ਨਿੱਤ ਦਿਨ ਪੰਜਾਬ 'ਚ ਹੋ ਰਹੇ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ ਅਤੇ ਕਈਆਂ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਸਥਾਨਕ ਸ਼ਹਿਰ 'ਚ ਅੱਜ ਸਵੇਰੇ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸੇ ਕਾਰਨ ਸ਼ਹਿਰ ਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ:  ਕੀ ਕੈਪਟਨ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਸੱਤਾ ਤੋਂ ਕਰੇਗਾ ਲਾਂਭੇ ਜਾਂ ਫਿਰ...?

ਪ੍ਰਾਪਤ ਸੂਚਨਾ ਮੁਤਾਬਕ ਧਰਮਕੋਟ ਦਾ ਨੌਜਵਾਨ ਬਲਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਕਿ  ਆਪਣੇ ਦੋਸਤ ਨਾਲ ਧਰਮਕੋਟ ਤੋਂ ਸਕੂਟਰ ਤੇ ਮੋਗਾ ਜਾ ਰਿਹਾ ਸੀ ਤਾਂ ਮਖੀਜਾ ਗੇਟ ਕੋਲ ਆਵਾਰਾ ਪਸ਼ੂਆਂ ਕਾਰਨ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਦ ਕਿ ਮੋਗਾ ਲਿਜਾਂਦੇ ਹੋਏ ਇਕ ਨੌਜਵਾਨ ਬਲਤੇਜ ਸਿੰਘ ਨੇ ਰਸਤੇ ਵਿੱਚ ਦਮ ਤੋੜ ਗਿਆ।  

ਇਹ ਵੀ ਪੜ੍ਹੋ: ਕੈਪਟਨ ਤੇ ਬਾਜਵਾ-ਦੂਲੋ ਗੁੱਟਾਂ 'ਚ ਚਲ ਰਹੀ ਸਿਆਸੀ ਜੰਗ ਹੁਣ ਫੈਸਲਾਕੁੰਨ ਦੌਰ 'ਚ


author

Shyna

Content Editor

Related News