ਛੱਤ ਤੋਂ ਡਿੱਗਣ ਨਾਲ ਜ਼ਖਮੀ ਹੋਏ ਨੌਜਵਾਨ ਨੇ ਤੋੜਿਆ ਦਮ

Tuesday, Dec 05, 2023 - 01:53 PM (IST)

ਛੱਤ ਤੋਂ ਡਿੱਗਣ ਨਾਲ ਜ਼ਖਮੀ ਹੋਏ ਨੌਜਵਾਨ ਨੇ ਤੋੜਿਆ ਦਮ

ਚੰਡੀਗੜ੍ਹ (ਸੁਸ਼ੀਲ) : ਬੁੜੈਲ ਦੇ ਸੈਣੀ ਮੁਹੱਲੇ 'ਚ ਦੂਜੀ ਮੰਜ਼ਿਲ ਦੀ ਛੱਤ ਤੋਂ ਡਿੱਗ ਕੇ ਜ਼ਖ਼ਮੀ ਹੋਏ ਵਿਅਕਤੀ ਦੀ ਜੀ. ਐੱਮ. ਸੀ. ਐੱਚ.-32 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕ੍ਰਿਸ਼ਨਾ ਵਜੋਂ ਹੋਈ ਹੈ। ਇਸ ਤੋਂ ਪਹਿਲਾਂ 8 ਸਾਲਾ ਬੱਚੇ ਸੰਜੀਤ ਕੁਮਾਰ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ ਸੀ।

ਕ੍ਰਿਸ਼ਨਾ ਦਾ ਕੁੱਝ ਸਮਾਂ ਪਹਿਲਾਂ ਹਾਦਸਾ ਹੋਇਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਕਮਜ਼ੋਰ ਸੀ। 29 ਨਵੰਬਰ ਦੀ ਰਾਤ ਨੂੰ ਦੋਵੇਂ ਘਰ ਦੀ ਛੱਤ ’ਤੇ ਖੇਡ ਰਹੇ ਸਨ ਅਤੇ ਕ੍ਰਿਸ਼ਨ ਛੋਟੇ ਬੱਚੇ ਸੰਜੀਤ ਨੂੰ ਹਵਾ 'ਚ ਸੁੱਟ ਕੇ ਫੜ੍ਹ ਰਿਹਾ ਸੀ। ਇਸ ਦੌਰਾਨ ਉਹ ਬੇਕਾਬੂ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਹਾਦਸੇ 'ਚ ਸੰਜੀਤ ਕੁਮਾਰ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ ਸੀ।


author

Babita

Content Editor

Related News