22 ਸਾਲਾ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋਇਆ ਪਿਓ, ਕਿਹਾ ਨਸ਼ੇ ਨੇ ਬਰਬਾਦ ਕਰ ’ਤਾ ਮੇਰਾ ਘਰ

Tuesday, Apr 18, 2023 - 06:18 PM (IST)

22 ਸਾਲਾ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋਇਆ ਪਿਓ, ਕਿਹਾ ਨਸ਼ੇ ਨੇ ਬਰਬਾਦ ਕਰ ’ਤਾ ਮੇਰਾ ਘਰ

ਗੁਰਦਾਸਪੁਰ (ਗੁਰਪ੍ਰੀਤ) : ਨਸ਼ੇ ਦੀ ਦਲਦਲ ’ਚ ਪੰਜਾਬੀ ਦੀ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਦਾ ਮਾਮਲਾ ਸਾਮਣੇ ਆਇਆ ਬਟਾਲਾ ਦੇ ਕਸਬਾ ਘੁਮਾਣ ਦਾ। ਜਿੱਥੇ ਇਕ ਪਰਿਵਾਰ ਦੇ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਨਸ਼ੇ ਨੇ ਉਸਦਾ ਪਰਿਵਾਰ ਖ਼ਤਮ ਕਰ ਦਿਤਾ ਹੈ। ਪੁਲਸ ਜ਼ਿਲਾ ਬਟਾਲਾ ਦੇ ਅਧੀਨ ਪੈਂਦੇ ਕਸਬਾ ਘੁਮਾਣ ਦੇ ਰਹਿਣ ਵਾਲੇ 22 ਸਾਲਾ ਨਵਜੋਤ ਸਿੰਘ ਦੀ ਲਾਸ਼ ਬਟਾਲਾ ਦੇ ਪੁਲਸ ਲਾਈਨ ਰੋਡ ’ਤੇ ਸ਼ੱਕੀ ਹਾਲਾਤ ’ਚ ਬੀਤੀ ਸ਼ਾਮ ਮਿਲੀ। ਜਿਵੇਂ ਹੀ ਪਰਿਵਾਰ ਨੂੰ ਆਪਣੇ ਪੁੱਤ ਦੀ ਮੌਤ ਦਾ ਸੁਨੇਹਾ ਮਿਲਿਆ ਤਾ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸਦਾ ਪੁੱਤ ਨਸ਼ੇ ਦੀ ਬਲੀ ਚੜ੍ਹ ਗਿਆ ਹੈ । ਪਿਤਾ ਨੇ ਕਿਹਾ ਕਿ ਨਸ਼ੇ ਨੇ ਉਸਦਾ ਘਰ ਬਰਬਾਦ ਕਰ ਦਿੱਤਾ ਹੈ। ਪਰਿਵਾਰ ਮੁਤਾਬਿਕ ਮ੍ਰਿਤਕ ਨੌਜਵਾਨ ਨਵਜੋਤ ਸਿੰਘ ਸਕੂਲ ਸਮੇਂ ਤੋਂ ਹੀ ਨਸ਼ੇ ਦੀ ਦਲਦਲ ਵਿਚ ਫਸ ਚੁੱਕਿਆ ਸੀ ਅਤੇ ਅੱਜ ਇਹੋ ਨਸ਼ਾ ਉਸ ਨੂੰ ਖਾ ਗਿਆ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਟਵੀਟ ਨੇ ਪਾਇਆ ਭੜਥੂ, ਕਈ ਅਧਿਕਾਰੀਆਂ ਤੇ ਲੀਡਰਾਂ ਦੀ ਉੱਡੀ ਨੀਂਦ

ਮ੍ਰਿਤਕ ਦੇ ਪਿਤਾ ਕੇਵਲ ਸਿੰਘ ਅਤੇ ਉਸਦੇ ਦੋਸਤ ਬਚਿੱਤਰ ਸਿੰਘ ਨੇ ਦੱਸਿਆ ਕਿ ਨਵਜੋਤ ਸਕੂਲ ਪੜ੍ਹਦੇ ਸਮੇਂ ਤੋਂ ਨਸ਼ੇ ਦੀ ਦਲਦਲ ਵਿਚ ਅਜਿਹਾ ਫਸਿਆ ਕਿ ਉਸ ’ਚੋਂ ਨਿਕਲ ਨਹੀਂ ਸਕਿਆ। ਨਸ਼ੇ ਨੂੰ ਲੈ ਕੇ ਉਨ੍ਹਾਂ ਨੇ ਕਈ ਵਾਰ ਪੁਲਸ ਨੂੰ ਅਤੇ ਲੀਡਰਾਂ ਨੂੰ ਸੂਚਿਤ ਕੀਤਾ ਅਤੇ ਕਸਬੇ ਅੰਦਰ ਵਿਕ ਰਹੇ ਨਸ਼ੇ ’ਤੇ ਨਕੇਲ ਕੱਸਣ ਦੀ ਅਪੀਲ ਕੀਤੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਵਜੋਤ ਕੱਲ ਆਪਣੇ ਘਰੋਂ ਬਟਾਲਾ ਜਾਣ ਦਾ ਕਹਿ ਕੇ ਨਿਕਲਿਆ ਸੀ। ਦੂਜੇ ਪਾਸੇ ਪੁਲਸ ਥਾਣਾ ਸਿਵਲ ਲਾਈਨ ’ਚ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਤੋਂ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਇਨ੍ਹਾਂ ਤਾਰੀਖ਼ਾਂ ਨੂੰ ਮੀਂਹ ਦੀ ਭਵਿੱਖਬਾਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News