ਲੁਧਿਆਣਾ 'ਚ ਮੁੰਡੇ ਨੇ ਕੱਚ ਦੇ ਟੁਕੜੇ ਨਾਲ ਵੱਢ ਲਈ ਧੌਣ, ਮਾਂ ਨੇ ਕੱਢਿਆ ਸੀ ਘਰੋਂ ਬਾਹਰ

Friday, Oct 20, 2023 - 11:00 AM (IST)

ਲੁਧਿਆਣਾ 'ਚ ਮੁੰਡੇ ਨੇ ਕੱਚ ਦੇ ਟੁਕੜੇ ਨਾਲ ਵੱਢ ਲਈ ਧੌਣ, ਮਾਂ ਨੇ ਕੱਢਿਆ ਸੀ ਘਰੋਂ ਬਾਹਰ

ਲੁਧਿਆਣਾ (ਰਾਮ) : ਮਾਂ ਦੇ ਘਰੋਂ ਕੱਢੇ ਜਾਣ ਤੋਂ ਬਾਅਦ ਮਾਨਸਿਕ ਤੌਰ ’ਤੇ ਪਰੇਸ਼ਾਨ ਨਸ਼ੇ ’ਚ ਟੁੰਨ ਨੌਜਵਾਨ ਨੇ ਵੀਰਵਾਰ ਨੂੰ ਮੁੰਡੀਆਂ ਆਈ. ਸੀ. ਐੱਨ. ਏ. ਕਾਲੋਨੀ ਵਿਖੇ ਕੱਚ ਦੇ ਟੁਕੜੇ ਨਾਲ ਧੌਣ ’ਤੇ ਵਾਰ ਕੀਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੀ. ਸੀ. ਆਰ. ਦਸਤੇ ਨੇ ਮੌਕੇ ’ਤੇ ਆ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਹ ਜਾਣਕਾਰੀ ਥਾਣਾ ਜਮਾਲਪੁਰ ਅਧੀਨ ਪੈਂਦੀ ਚੌਂਕੀ ਮੁੰਡੀਆਂ ਦੇ ਇੰਚਾਰਜ ਸੁਰਜੀਤ ਸਿੰਘ ਸੈਣੀ ਨੇ ਦਿੱਤੀ।

ਇਹ ਵੀ ਪੜ੍ਹੋ : 10 ਹਜ਼ਾਰ ਮਹੀਨੇ 'ਤੇ ਰੱਖੀ ਨੌਕਰਾਣੀ ਤੋਂ ਕਮਾ ਲਏ ਕਰੋੜਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮਨਜੀਤ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਹੈ, ਜਿਸ ਦੀ ਮਾਤਾ ਜਮਾਲਪੁਰ ਰਹਿੰਦੀ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਸ ਨੂੰ ਸ਼ੀਸ਼ੇ ਦੇ ਟੁਕੜੇ ਨਾਲ ਕਈ ਵਾਰ ਆਪਣੇ ਆਪ ’ਤੇ ਹਮਲਾ ਕਰਦੇ ਦੇਖਿਆ ਹੈ।

ਇਹ ਵੀ ਪੜ੍ਹੋ : CM ਮਾਨ ਅੱਜ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫ਼ਾ, ਪੰਜਾਬ ਲਈ ਇਤਿਹਾਸਕ ਹੋਣ ਜਾ ਰਿਹਾ ਦਿਨ

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਲਿਜਾਣ ਲਈ ਕਈ ਵਾਰ 108 ਟੋਲ ਫਰੀ ਐਂਬੂਲੈਂਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਗਈ ਪਰ ਜਦੋਂ ਐਂਬੂਲੈਂਸ ਮੌਕੇ ’ਤੇ ਨਾ ਪੁੱਜੀ ਤਾਂ ਉਹ ਉਸ ਨੂੰ ਆਟੋ ’ਚ ਹਸਪਤਾਲ ਲੈ ਗਏ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News