ਸ਼ੱਕੀ ਹਾਲਾਤ ’ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Thursday, Aug 03, 2023 - 03:50 PM (IST)
ਲੁਧਿਆਣਾ (ਰਾਜ) : ਮਾਇਆਪੁਰੀ ਦੇ ਰਹਿਣ ਵਾਲੇ ਨੌਜਵਾਨ ਨੇ ਸ਼ੱਕੀ ਹਾਲਾਤ ’ਚ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਸਲਮਾਨ (30) ਹੈ। ਸੂਚਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਟਿੱਬਾ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਭੇਜ ਦਿੱਤੀ ਹੈ।
ਏ. ਐੱਸ. ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਲਮਾਨ ਡਰਾਈਵਰੀ ਕਰਦਾ ਸੀ। ਉਹ ਆਪਣੇ ਪਰਿਵਾਰ ਦੇ ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਉਸ ਦੀ ਪਤਨੀ ਪਿਛਲੇ ਕੁੱਝ ਦਿਨਾਂ ਤੋਂ ਮਾਪੇ ਗਈ ਸੀ। ਇਸ ਲਈ ਘਰ ’ਚ ਇਕੱਲਾ ਸੀ। ਬੁੱਧਵਾਰ ਦੀ ਸਵੇਰੇ ਜਦੋਂ ਗੁਆਂਢ ’ਚ ਰਹਿਣ ਵਾਲਾ ਉਸ ਦਾ ਦੋਸਤ ਉਸ ਨੂੰ ਜਗਾਉਣ ਲਈ ਗਿਆ ਤਾਂ ਅੰਦਰ ਸਲਮਾਨ ਦੀ ਲਾਸ਼ ਲਟਕ ਰਹੀ ਸੀ।