ਮਰਨ ਤੋਂ ਪਹਿਲਾਂ ਦੋਸਤ ਨੂੰ ਆਖ਼ਰੀ ਵਾਰ ਕੀਤਾ ਫੋਨ, 'ਪੁਲਸ ਦੇ ਧੱਕੇ ਅੱਗੇ ਨਹੀਂ ਚੱਲਦੀ, ਭਰਾ ਸੰਭਾਲ ਲਵੀਂ'

03/15/2022 12:00:10 PM

ਲੁਧਿਆਣਾ (ਜ.ਬ.) : ਇੱਥੇ ਢੋਲੇਵਾਲ ਕੋਲ ਕੁਆਲਿਟੀ ਚੌਂਕ ਕੋਲ ਰਹਿਣ ਵਾਲੇ ਇਕ ਨੌਜਵਾਨ ਨੇ ਗਿੱਲ ਰੇਲਵੇ ਟਰੈਕ ’ਤੇ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਨੌਜਵਾਨ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਪਿਛਲੇ ਕਰੀਬ 6 ਮਹੀਨਿਆਂ ਤੋਂ ਅੰਮ੍ਰਿਤਸਰ ਪੁਲਸ ਵੱਲੋਂ ਕੀਤੇ ਜਾ ਰਹੇ ਟਾਰਚਰ ਤੋਂ ਪਰੇਸ਼ਾਨ ਸੀ। ਉਸ ਨੇ ਮਰਨ ਤੋਂ ਪਹਿਲਾਂ ਆਪਣੇ ਦੋਸਤ ਅਤੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਦੱਸਿਆ। ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ. ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮਰਨ ਵਾਲੇ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ 27 ਸਾਲ ਦੇ ਰੂਪ ਵਿਚ ਕੀਤੀ ਹੈ। ਮ੍ਰਿਤਕ ਦੇ ਪਿਤਾ ਭੁਪਿੰਦਰ ਨੇ ਦੱਸਿਆ ਕਿ ਜਤਿੰਦਰ ਵਿਆਹਿਆ ਹੋਇਆ ਸੀ ਅਤੇ ਉਸ ਦੇ 4 ਸਾਲ ਦਾ ਪੁੱਤਰ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਖਟਕੜ ਕਲਾਂ ਵਿਖੇ ਹੋਣ ਵਾਲੇ ਮੁੱਖ ਮੰਤਰੀ ਦੇ 'ਸਹੁੰ ਚੁੱਕ ਸਮਾਰੋਹ' ਨੂੰ ਲੈ ਕੇ ਰੂਟ ਪਲਾਨ ਜਾਰੀ

ਉਹ ਮਿਸਤਰੀ ਦਾ ਕੰਮ ਕਰਦਾ ਸੀ। ਭੁਪਿੰਦਰ ਦਾ ਛੋਟਾ ਪੁੱਤਰ ਰਾਜਵਿੰਦਰ ਕ੍ਰੇਨ ਚਲਾਉਣ ਦਾ ਕੰਮ ਕਰਦਾ ਸੀ। ਉਸ ਦੇ ਅੰਮ੍ਰਿਤਸਰ ’ਚ ਰਹਿਣ ਵਾਲੀ ਕਿਸੇ ਛੋਟੀ ਉਮਰ ਦੀ ਕੁੜੀ ਨਾਲ ਸਬੰਧ ਸਨ, ਜਿਸ ਸਬੰਧੀ ਕਈ ਵਾਰ ਸਮਝਾਇਆ ਗਿਆ ਅਤੇ ਉਸੇ ਗੱਲ ਨੂੰ ਲੈ ਕੇ ਝਗੜਾ ਵੀ ਰਹਿੰਦਾ ਸੀ। ਅਕਤੂਬਰ ਵਿਚ ਉਹ ਘਰ ਇਹ ਕਹਿ ਕੇ ਗਿਆ ਕਿ ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਜਾ ਰਿਹਾ ਹੈ ਪਰ ਕਈ ਦਿਨ ਵਾਪਸ ਨਹੀਂ ਆਇਆ। ਉਹ ਉਸ ਦੀ ਭਾਲ ਕਰਦੇ ਰਹੇ। ਇਕ ਦਿਨ ਅਚਾਨਕ ਅੰਮ੍ਰਿਤਸਰ ਤੋਂ ਪੁਲਸ ਆਈ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਕਿ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੈ। ਉਨ੍ਹਾਂ ਦਾ ਪੁੱਤਰ ਕੁੜੀ ਲੈ ਕੇ ਭੱਜ ਗਿਆ ਹੈ, ਉੱਥੇ ਜਾ ਕੇ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ, ਜਦੋਂਕਿ ਉਨ੍ਹਾਂ ਨੂੰ ਇਸ ਸਬੰਧੀ ਕੁਝ ਪਤਾ ਨਹੀਂ ਸੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਜ਼ਿਲ੍ਹਾ ਲੁਧਿਆਣਾ 'ਚ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ 'ਸੋਲਰ ਟ੍ਰੀ', ਜਾਣੋ ਕੀ ਹੈ ਖ਼ਾਸੀਅਤ (ਤਸਵੀਰਾਂ)
ਇਥੋਂ ਹੀ ਸ਼ੁਰੂ ਹੋਈ ਤਸ਼ੱਦਦ ਦੀ ਕਹਾਣੀ
ਭੁਪਿੰਦਰ ਨੇ ਰੋਂਦੇ ਹੋਏ ਦੱਸਿਆ ਕਿ ਆਏ ਦਿਨ ਪੁਲਸ ਜਤਿੰਦਰ ਨੂੰ ਅੰਮ੍ਰਿਤਸਰ ਬੁਲਾ ਲੈਂਦੀ ਸੀ। ਫਿਰ ਉਸ ਨੂੰ ਕੁੜੀ ਦੇ ਪਰਿਵਾਰ ਦੇ ਸਾਹਮਣੇ ਬੇਇੱਜ਼ਤ ਕਰਦੇ ਸਨ ਅਤੇ ਕਈ ਵਾਰ ਉਸ ਦੀ ਕੁੱਟਮਾਰ ਵੀ ਕੀਤੀ ਸੀ। ਜਤਿੰਦਰ ਦਿਨੋਂ-ਦਿਨ ਪਰੇਸ਼ਾਨ ਹੋ ਰਿਹਾ ਸੀ। ਹਾਲਾਂਕਿ ਉਸ ਦੇ ਦੋਸਤ ਐਡਵੋਕੇਟ ਇੰਦਰਜੀਤ ਸਿੰਘ ਨੇ ਕਈ ਵਿਅਕਤੀਆਂ ਤੋਂ ਪੁਲਸ ਨੂੰ ਫੋਨ ਕੀ ਕਰਵਾਇਆ ਅਤੇ ਸੱਚ ਦੱਸਿਆ ਪਰ ਪੁਲਸ ਕੁੱਝ ਸੁਣਨ ਲਈ ਤਿਆਰ ਨਹੀਂ ਸੀ, ਜਿਸ ਤੋਂ ਉਸ ਨੇ ਉਕਤ ਕਦਮ ਚੁੱਕਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨੌਜਵਾਨ ਦੀ ਹਵਸ ਦਾ ਸ਼ਿਕਾਰ 11 ਸਾਲਾ ਬੱਚੀ ਨੇ ਮੁੰਡੇ ਨੂੰ ਦਿੱਤਾ ਜਨਮ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ
ਮਰਨ ਤੋਂ ਪਹਿਲਾਂ ਦੋਸਤ ਅਤੇ ਚਾਚੇ ਨੂੰ ਕੀਤੀ ਸੀ ਕਾਲ
ਜਤਿੰਦਰ ਆਪਣੇ ਦੋਸਤ ਇੰਦਰਜੀਤ ਨੂੰ ਬੋਲਿਆ ਕਿ ਭਰਾ ਮੈਂ ਸੱਚਾ ਹਾਂ, ਨਾਂ ਮੈਨੂੰ ਕੁੜੀ ਦਾ ਪਤਾ, ਨਾ ਹੀ ਮੁੰਡੇ ਦਾ। ਪੁਲਸ ਧੱਕਾ ਕਰਦੀ ਪਈ ਆ, ਪਿਛਲੇ 6 ਮਹੀਨਿਆਂ ਤੋਂ ਪਰੇਸ਼ਾਨ ਹੋ ਚੁੱਕਾ ਹਾਂ। ਥਾਣੇ ਦੇ 3 ਮੁਲਾਜ਼ਮ, ਕੁੜੀ ਦਾ ਪਰਿਵਾਰ ਹੀ ਕਸੂਰਵਾਰ ਹਨ। ਮੇਰੇ ਮਰਨ ਤੋਂ ਬਾਅਦ ਪਰਿਵਾਰ ਨੂੰ ਸੰਭਾਲ ਲਵੀਂ। ਕੁੜੀ ਦੇ ਪਰਿਵਾਰ ਦਾ ਬਹੁਤ ਕਸੂਰ ਹੈ। ਐਤਵਾਰ ਨੂੰ ਪੁਲਸ ਨੇ ਕਰੰਟ ਲਗਾਉਣ ਦੀ ਗੱਲ ਕਹੀ ਸੀ। ਵਾਰ-ਵਾਰ ਮੈਨੂ ਥਾਣੇ ਬੁਲਾ ਕੇ ਪੁਲਸ ਕੁੜੀ ਦੇ ਪਰਿਵਾਰ ਦੇ ਸਾਹਮਣੇ ਬੇਇੱਜ਼ਤ ਕਰਦੀ ਹੈ, ਜਿਸ ਨੂੰ ਸਹਿਣ ਨਹੀਂ ਕਰ ਸਕਦਾ। ਇਸ ਲਈ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ। ਹਾਲ ਦੀ ਘੜੀ ਨੌਜਵਾਨ ਦੀ ਲਾਸ਼ ਮਿਲਣ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਅੰਮ੍ਰਿਤਸਰ ਪੁਲਸ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਇਕ ਪਰਿਵਾਰ ’ਤੇ ਦੋਸ਼ ਲਗਾਏ ਜਾ ਰਹੇ ਹਨ ਪਰ ਪਰਿਵਾਰ ਵੱਲੋਂ ਅਜੇ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਇਸ ਸਬੰਧੀ ਡੀ. ਐੱਸ. ਪੀ. ਬਲਰਾਜ ਰਾਣਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਤੱਥਾਂ ਦੇ ਆਧਾਰ ’ਤੇ ਮੁਲਜ਼ਮ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਬਿਨਾਂ ਦਬਾਅ ਅਤੇ ਨਿਰਪੱਖ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News