4 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਮੁੰਡੇ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭੈਣ ਨੂੰ ਭੇਜੀ ਵੀਡੀਓ (ਤਸਵੀਰਾਂ)

Thursday, Jul 29, 2021 - 12:42 PM (IST)

4 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਮੁੰਡੇ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭੈਣ ਨੂੰ ਭੇਜੀ ਵੀਡੀਓ (ਤਸਵੀਰਾਂ)

ਲੁਧਿਆਣਾ (ਰਿਸ਼ੀ) : ਲਵ ਮੈਰਿਜ ਤੋਂ 4 ਮਹੀਨਿਆਂ ਬਾਅਦ ਹੀ ਬੀ. ਏ. ਦੇ ਵਿਦਿਆਰਥੀ ਨੇ ਘਰ ਵਿਚ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਮੋਬਾਇਲ ’ਤੇ ਵੀਡੀਓ ਬਣਾਈ, ਜਿਸ ਨੂੰ ਆਪਣੀ ਛੋਟੀ ਭੈਣ ਨੂੰ ਵ੍ਹਟਸਐਪ ’ਤੇ ਭੇਜ ਦਿੱਤਾ, ਜਿਸ ਵਿਚ ਆਪਣੀ ਪਤਨੀ ਸਮੇਤ ਸਹੁਰਿਆਂ ਵੱਲੋਂ 6 ਮੈਂਬਰਾਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਇਸ ਕੇਸ ਵਿਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਵੀਡੀਓ ਦੇ ਆਧਾਰ ’ਤੇ ਪਤਨੀ ਰਮਨਜੀਤ ਕੌਰ, ਉਸ ਦੇ ਤਾਏ ਇਕਬਾਲ ਸਿੰਘ ਅਤੇ ਉਸ ਦੇ ਬੇਟੇ ਸੋਨੂ, ਦੂਜੇ ਤਾਏ ਜਸਪਾਲ ਸਿੰਘ ਅਤੇ ਉਸ ਦੇ ਬੇਟੇ ਲਖਬੀਰ ਸਿੰਘ, ਚਾਚੇ ਕੁਲਦੀਪ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਪਰਚਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ (23) ਵਾਸੀ ਅਬਦੁੱਲਾਪੁਰ ਬਸਤੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਵਿਆਹ ਦੀਆਂ ਲਾਵਾਂ ਲੈ ਰਹੇ ਮੁੰਡੇ-ਕੁੜੀ ਨੂੰ ਕੀਤਾ ਅਗਵਾ, CCTV 'ਚ ਕੈਦ ਹੋਈ ਸਾਰੀ ਘਟਨਾ (ਵੀਡੀਓ)

PunjabKesari

ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਚੌਂਕੀ ਆਤਮ ਨਗਰ ਦੇ ਇੰਚਾਰਜ ਏ. ਐੱਸ. ਆਈ. ਸੁਖਦੀਪ ਸਿੰਘ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਜੋਗਾ ਸਿੰਘ ਨੇ ਦੱਸਿਆ ਕਿ ਉਹ ਟਰੱਕ ਮਕੈਨਿਕ ਹੈ। ਉਸ ਦੇ 2 ਬੇਟੇ ਅਤੇ ਇਕ ਧੀ ਸੀ। ਲਗਭਗ 4 ਮਹੀਨੇ ਪਹਿਲਾਂ ਵੱਡੇ ਬੇਟੇ ਸਤਨਾਮ ਦੀ ਮੁਹੱਲੇ ਦੀ ਰਹਿਣ ਵਾਲੀ ਰਮਨਜੋਤ ਕੌਰ ਨਾਲ ਲਵ ਮੈਰਿਜ ਹੋਈ ਸੀ। ਬੇਟਾ ਅਜੇ ਕੋਈ ਕੰਮ ਨਹੀਂ ਕਰਦਾ ਸੀ ਅਤੇ ਨਗਰ ਨਿਗਮ ਵਿਚ ਨੌਕਰੀ ਲੱਗਣ ਦੇ ਫਾਰਮ ਭਰੇ ਸਨ। ਵਿਆਹ ਤੋਂ ਬਾਅਦ ਹੀ ਬੇਟੇ ਨੂੰ ਸਹੁਰੇ ਧਿਰ ਦੇ ਲੋਕ ਪਰੇਸ਼ਾਨ ਕਰਨ ਲੱਗੇ। ਇਸ ਗੱਲ ਦਾ ਜ਼ਿਕਰ ਵੀਡੀਓ ਵਿਚ ਵੀ ਕੀਤਾ ਗਿਆ ਹੈ। ਵੀਡੀਓ ਵਿਚ ਉਹ ਸਹੁਰੇ ਧਿਰ ਦੇ ਲੋਕਾਂ ’ਤੇ ਉਸ ਦੀ ਭੈਣ ਅਤੇ ਮਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਗੱਲ ਵੀ ਕਹਿ ਰਿਹਾ ਹੈ ਅਤੇ ਉਸ ’ਤੇ ਉਕਤ ਦੋਸ਼ੀਆਂ ਵੱਲੋਂ ਪਰਿਵਾਰ ਤੋਂ ਪ੍ਰਾਪਰਟੀ ਦਾ ਹਿੱਸਾ ਲੈ ਕੇ ਵੱਖਰਾ ਰਹਿਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਗੱਲ ਤੋਂ ਤੰਗ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਹੁਣ ਪ੍ਰੀ-ਪੇਡ ਹੋ ਜਾਣਗੇ ਸਭ ਦੇ 'ਮੀਟਰ'

PunjabKesari

ਨੈੱਟ ਬੰਦ ਹੋਣ ਕਾਰਨ ਵੀਡੀਓ ਨਹੀਂ ਦੇਖ ਸਕੇ ਪਰਿਵਾਰ ਵਾਲੇ

 ਜੋਗਾ ਸਿੰਘ ਨੇ ਦੱਸਿਆ ਕਿ ਸਤਨਾਮ ਨੇ ਸਵੇਰੇ ਇਕ ਪਾਰਕ ਵਿਚ ਬੈਠ ਕੇ ਵੀਡੀਓ ਬਣਾਈ, ਜਿਸ ਨੂੰ ਦੁਪਹਿਰ ਲਗਭਗ 1 ਵਜੇ ਛੋਟੀ ਬੇਟੀ ਰਾਜਵਿੰਦਰ ਕੌਰ ਦੇ ਮੋਬਾਇਲ ’ਤੇ ਭੇਜ ਦਿੱਤਾ ਪਰ ਮੋਬਾਇਲ ਵਿਚ ਪੈਸੇ ਨਾ ਹੋਣ ਕਾਰਨ ਨੈੱਟ ਬੰਦ ਸੀ, ਜਿਸ ਕਾਰਨ ਵੀਡੀਓ ਦੇਖ ਨਹੀਂ ਸਕੇ। ਸ਼ਾਮ ਲਗਭਗ 6.30 ਵਜੇ ਬੇਟਾ ਘਰ ਆਇਆ, ਜਿਸ ਤੋਂ ਕੁੱਝ ਸਮੇਂ ਬਾਅਦ ਹੀ ਅਚਾਨਕ ਸਿਹਤ ਖਰਾਬ ਹੋਣ ’ਤੇ ਪਰਿਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਰਾਤ ਲਗਭਗ 12.30 ਵਜੇ ਉਸ ਦੀ ਮੌਤ ਹੋ ਗਈ। ਦੇਰ ਰਾਤ ਭੈਣ ਨੇ ਆਪਣੇ ਮੋਬਾਇਲ ’ਤੇ ਭਰਾ ਵੱਲੋਂ ਭੇਜੀ ਗਈ ਵੀਡੀਓ ਦੇਖ ਕੇ ਪਿਤਾ ਨੂੰ ਦੱਸਿਆ। ਜੇਕਰ ਭੈਣ ਦਾ ਨੈੱਟ ਆਨ ਹੁੰਦਾ ਤਾਂ ਸ਼ਾਇਦ ਸਤਨਾਮ ਨੂੰ ਪਹਿਲਾਂ ਹੀ ਪਰਿਵਾਰ ਬਚਾ ਲੈਂਦਾ। ਪੁਲਸ ਮੁਤਾਬਕ ਫਰਾਰ ਮੁਲਜ਼ਮਾਂ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

 ਇਕ ਰਿਸ਼ਤੇਦਾਰ ਬੈਂਕ ਤੋਂ ਰਿਟਾਇਰਡ ਤੇ ਇਕ ਵਿਧਾਨ ਸਭਾ ’ਚ ਕਰ ਰਿਹਾ ਨੌਕਰੀ

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਬਿਜਲੀ ਸਮਝੌਤਿਆਂ ਬਾਰੇ ਕੈਪਟਨ ਨੇ PSPCL ਨੂੰ ਜਾਰੀ ਕੀਤੇ ਇਹ ਹੁਕਮ

PunjabKesari

ਪਿਤਾ ਜੋਗਾ ਸਿੰਘ ਮੁਤਾਬਕ ਨਾਮਜ਼ਦ ਤਾਇਆ ਇਕਬਾਲ ਸਿੰਘ ਸਰਕਾਰੀ ਬੈਂਕ ਤੋਂ ਰਿਟਾਇਰਡ ਹੋਇਆ ਹੈ, ਜਦੋਂ ਕਿ ਚਾਚਾ ਕੁਲਦੀਪ ਸਿੰਘ ਵਿਧਾਨ ਸਭਾ ’ਚ ਨੌਕਰੀ ਕਰਦਾ ਹੈ, ਜਦੋਂ ਕਿ ਇਕ ਰਿਸ਼ਤੇਦਾਰ ਲਖਬੀਰ ਸਿੰਘ ਪੰਜਾਬ ਦੇ ਇਕ ਸੀਨੀਅਰ ਆਗੂ ਦੀ ਗੱਡੀ ਦਾ ਡਰਾਈਵਰ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News