ਆਰਥਿਕ ਤੰਗੀ ਕਾਰਨ 26 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Thursday, Jun 24, 2021 - 03:59 PM (IST)

ਆਰਥਿਕ ਤੰਗੀ ਕਾਰਨ 26 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਿਸ਼ੀ) : ਆਰਥਿਕ ਤੰਗੀ ਕਾਰਨ 26 ਸਾਲਾ ਨੌਜਵਾਨ ਨੇ ਘਰ ’ਚ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਡਵੀਜ਼ਨ ਨੰ. 6 ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਮਾਂ ਦੇ ਬਿਆਨ ’ਤੇ ਧਾਰਾ-174 ਦੀ ਕਾਰਵਾਈ ਕੀਤੀ। ਪੁਲਸ ਨੇ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਾਸੀ ਜਨਤਾ ਨਗਰ ਦੇ ਰੂਪ ਵਿਚ ਹੋਈ ਹੈ।

ਪੁਲਸ ਨੂੰ ਦਿੱਤੇ ਬਿਆਨ ਵਿਚ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਸਾਲ 2010 ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਵੱਡਾ ਬੇਟਾ ਵਿਆਹਿਆ ਹੈ। ਮੰਗਲਵਾਰ ਸਵੇਰੇ ਉਹ ਘਰ ਵਿਚ ਆਪਣੀ ਪਤਨੀ ਨਾਲ ਕੰਮ ’ਤੇ ਚਲਾ ਗਿਆ। ਦੁਪਹਿਰ ਲਗਭਗ 2.30 ਵਜੇ ਘਰ ਕੋਲ ਹੀ ਰਿਸ਼ਤੇਦਾਰਾਂ ਦੇ ਘਰ ਗਈ ਸੀ। ਸ਼ਾਮ 6 ਵਜੇ ਵਾਪਸ ਆ ਕੇ ਦੇਖਿਆ ਤਾਂ ਅਮਨਦੀਪ ਨੇ ਫ਼ਾਹਾ ਲਿਆ ਹੋਇਆ ਸੀ। ਮਾਂ ਅਨੁਸਾਰ 2 ਸਾਲ ਪਹਿਲਾਂ ਬੇਟੇ ਨੂੰ ਛੋਟਾ ਹਾਥੀ ਲੈ ਕੇ ਦਿੱਤਾ ਸੀ, ਜਿਸ ਨੂੰ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਲਾਕਡਾਊਨ ’ਚ ਕੰਮ ਨਾ ਹੋਣ ਕਾਰਨ ਕਿਸ਼ਤਾਂ ਨਹੀਂ ਦੇ ਪਾ ਰਿਹਾ ਸੀ। ਇਸ ਕਾਰਨ ਮਈ ਵਿਚ ਛੋਟਾ ਹਾਥੀ ਵੇਚ ਦਿੱਤਾ ਸੀ ਪਰ ਫਿਰ ਵੀ ਆਰਥਿਕ ਤੰਗੀ ਕਾਰਨ ਪਰੇਸ਼ਾਨ ਚੱਲ ਰਿਹਾ ਹੈ।
 


author

Babita

Content Editor

Related News