ਪੀ. ਜੀ. ''ਚ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪ੍ਰੇਮ ਸਬੰਧਾਂ ਦੀ ਪੁਸ਼ਟੀ ਕਰਦਾ ਬਾਂਹ ''ਤੇ ਮਿਲਿਆ ਡੂੰਘਾ ਜ਼ਖਮ

Monday, Oct 19, 2020 - 12:28 PM (IST)

ਪੀ. ਜੀ. ''ਚ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪ੍ਰੇਮ ਸਬੰਧਾਂ ਦੀ ਪੁਸ਼ਟੀ ਕਰਦਾ ਬਾਂਹ ''ਤੇ ਮਿਲਿਆ ਡੂੰਘਾ ਜ਼ਖਮ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਵਿਖੇ ਇੱਕ ਵਕੀਲ ਦੇ ਪੀ. ਜੀ. 'ਚ ਉੱਤਰ ਪ੍ਰਦੇਸ਼ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਮ੍ਰਿਤਕ ਆਨੰਤ ਕੁਮਾਰ ਯੂ. ਪੀ. ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ 'ਚ ਲੋਹਗੜ੍ਹ ਰੋਡ 'ਤੇ ਵਕੀਲ ਦੀ ਇੱਕ ਕੋਠੀ 'ਚ ਪੀ. ਜੀ. ਅੰਦਰ ਹੋਰ ਕਈ ਨੌਜਵਾਨਾਂ ਸਮੇਤ ਰਹਿ ਰਿਹਾ ਸੀ, ਜਿਸ ਨੇ ਦੇਰ ਰਾਤ ਫਾਹਾ ਲਗਾ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।

ਇਸ ਘਟਨਾ ਦਾ ਚੜ੍ਹਦੀ ਸਵੇਰ ਜਦੋਂ ਨਾਲ ਵਾਲੇ ਕਮਰੇ 'ਚ ਰਹਿੰਦੇ ਮੁੰਡਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕੋਠੀ ਮਾਲਕ ਅਤੇ ਪੁਲਸ ਨੂੰ ਸੂਚਿਤ ਕੀਤਾ। ਬੇਸ਼ੱਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਪਰ ਮ੍ਰਿਤਕ ਦੀ ਬਾਂਹ 'ਤੇ ਬਲੇਡ ਨਾਲ ਤਾਜ਼ਾ ਹੀ ਇਕ ਕੁੜੀ ਦਾ ਨਾਂ ਲਿਖਿਆ ਹੋਇਆ ਸੀ, ਜਿਸ ਦਾ ਜ਼ਖਮ ਪ੍ਰੇਮ ਸਬੰਧਾ ਦੀ ਪੁਸ਼ਟੀ ਕਰ ਰਿਹਾ ਸੀ। ਫਿਲਹਾਲ ਜ਼ੀਰਕਪੁਰ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਦੀ ਲਾਸ਼ ਨੂੰ ਡੇਰਾਬੱਸੀ ਹਸਪਤਾਲ 'ਚ ਰੱਖਵਾ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਦੇ ਬਿਆਨਾ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News