ਘਰ ਛੱਡਣ ਵਾਲੇ 3 ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਨਹਿਰ ''ਚੋਂ ਤੈਰਦੀ ਮਿਲੀ ਲਾਸ਼

Wednesday, Aug 19, 2020 - 08:47 AM (IST)

ਘਰ ਛੱਡਣ ਵਾਲੇ 3 ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਨਹਿਰ ''ਚੋਂ ਤੈਰਦੀ ਮਿਲੀ ਲਾਸ਼

ਬਨੂੜ (ਗੁਰਪਾਲ) : ਬਨੂੜ ਦੇ ਵਾਰਡ ਨੰਬਰ-1 ਅਧੀਨ ਪੈਂਦੇ ਪਿੰਡ ਬੱਸੀ ਹਵੇਲੀ ਦੇ ਵਸਨੀਕ 36 ਸਾਲਾ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਬੱਸੀ ਹਵੇਲੀ ਦਾ ਵਸਨੀਕ ਕਰਮਚੰਦ ਜੋ ਕਿ 3 ਧੀਆਂ ਦਾ ਪਿਤਾ ਸੀ, ਬੀਤੇ ਦਿਨੀਂ ਘਰੋਂ ਚਲਾ ਗਿਆ ਅਤੇ ਵਾਪਸ ਨਹੀਂ ਮੁੜਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣਾ ਬਨੂੜ ਵਿਖੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਦੀ ਬੀਤੇ ਦਿਨ ਲਾਸ਼ ਗੰਡਿਆਂ ਖੇੜੀ ਨਹਿਰ ’ਚੋਂ ਤੈਰਦੀ ਹੋਈ ਮਿਲੀ।

ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਧਾਰਾ-174 ਆਈ. ਪੀ. ਸੀ. ਤਹਿਤ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

 


author

Babita

Content Editor

Related News