ਪਤਨੀ ਨੂੰ ਡਰਾਉਣ ਲਈ ਨੌਜਵਾਨ ਨੇ ਖ਼ੁਦ ''ਤੇ ਛਿੜਕਿਆ ਤੇਲ, ਸੱਸ ਨੇ ਲਗਾ ਦਿੱਤੀ ਅੱਗ

Saturday, Nov 07, 2020 - 02:32 PM (IST)

ਪਤਨੀ ਨੂੰ ਡਰਾਉਣ ਲਈ ਨੌਜਵਾਨ ਨੇ ਖ਼ੁਦ ''ਤੇ ਛਿੜਕਿਆ ਤੇਲ, ਸੱਸ ਨੇ ਲਗਾ ਦਿੱਤੀ ਅੱਗ

ਪਾਤੜਾਂ (ਸੁਖਦੀਪ ਮਾਨ) : ਹਰਮਨ ਨਗਰ ਬਸਤੀ ਪਾਤੜਾਂ 'ਚ ਪਤਨੀ ਨੂੰ ਛੱਡ ਕੇ ਹੋਰ ਜਨਾਨੀ ਨਾਲ ਰਹਿ ਰਹੇ ਵਿਅਕਤੀ ਵੱਲੋਂ ਪਤਨੀ ਨੂੰ ਡਰਾਉਣ ਲਈ ਆਪਣੇ ਉੱਤੇ ਪਾਇਆ ਤੇਲ ਵੱਡੇ ਹਾਦਸੇ ਦਾ ਕਾਰਨ ਬਣ ਗਿਆ। ਤੇਲ ਨੂੰ ਲੱਗੀ ਅੱਗ ਨਾਲ ਉਹ ਬੁਰੀ ਤਰ੍ਹਾਂ ਝੁਲਸ ਜਾਣ 'ਤੇ ਉਸ ਨੂੰ ਸ਼ਹਿਰ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਭੇਜ ਦਿੱਤਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਖੀ 'ਸਿੱਖ-ਮੁਸਲਿਮ' ਸਾਂਝ ਦੀ ਅਨੋਖੀ ਮਿਸਾਲ, ਇੰਝ ਬਚੀ 2 ਲੋਕਾਂ ਦੀ ਜ਼ਿੰਦਗੀ

ਪੁਲਸ ਨੇ ਪੀੜਤ ਦੇ ਬਿਆਨਾਂ ਤਹਿਤ ਪਤਨੀ, ਸੱਸ, ਮਾਸੀ ਅਤੇ ਕੁਝ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਹਰਮਨ ਨਗਰ ਪਾਤੜਾਂ ਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਦਰਮਿਆਨ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਦੀ ਪਤਨੀ ਕੁੱਝ ਦਿਨ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ ਸੀ।

ਇਹ ਵੀ ਪੜ੍ਹੋ : ਖੰਨਾ : ਸਿਵਲ ਹਸਪਤਾਲ 'ਚ 5 ਦਿਨਾਂ ਦੇ ਬੱਚੇ ਦੀ ਮੌਤ, ਭੜਕੇ ਪਰਿਵਾਰ ਨੇ ਗੇਟ ਨੂੰ ਤਾਲਾ ਜੜ੍ਹ ਲਾਇਆ ਧਰਨਾ

ਉਪਰੰਤ ਉਸ ਨੇ ਵੁਮੈਨ ਆਰਗੇਨਾਈਜ਼ੇਸ਼ਨ ਤੇ ਕੁੱਝ ਰਿਸ਼ਤੇਦਾਰ ਜਨਾਨੀਆਂ ਦੀ ਮਦਦ ਨਾਲ ਉਸ ਜਨਾਨੀ ਨਾਲ ਕੁੱਟਮਾਰ ਕੀਤੀ, ਜਿਸ ਨਾਲ ਗੁਰਜੀਤ ਸਿੰਘ ਰਹਿ ਰਿਹਾ ਸੀ। ਇਸੇ ਦੌਰਾਨ ਉਸ ਨੇ ਆਪਣੀ ਪਹਿਲੀ ਪਤਨੀ ਅਤੇ ਉਸ ਨਾਲ ਆਈਆਂ ਜਨਾਨੀਆਂ ਨੂੰ ਡਰਾਉਣ ਲਈ ਆਪਣੇ ਉੱਤੇ ਤੇਲ ਪਾ ਲਿਆ ਅਤੇ ਆਪਣੀ ਭੈਣ ਦੇ ਘਰ ਚਲਾ ਗਿਆ ਸੀ। ਉਸਦੇ ਮਗਰ ਗਈ ਉਸ ਦੀ ਸੱਸ ਕਰਮਜੀਤ ਕੌਰ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਅੱਗ ਲਾ ਦਿੱਤੀ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੀਵਾਲੀ 'ਤੇ ਨਹੀਂ ਚੱਲਣਗੇ 'ਪਟਾਕੇ', ਲਾਈ ਗਈ ਮੁਕੰਮਲ ਪਾਬੰਦੀ

ਫਿਲਹਾਲ ਪੁਲਸ ਨੇ ਗੁਰਜੀਤ ਸਿੰਘ ਦੇ ਬਿਆਨਾਂ 'ਤੇ ਪੀੜਤ ਦੀ ਪਤਨੀ ਜਸਪ੍ਰੀਤ ਕੌਰ, ਸੱਸ ਕਰਮਜੀਤ ਕੌਰ ਅਤੇ ਮੋਟੋ ਮਾਸੀ ਬਰਨਾਲੇ ਵਾਲੀ ਸਮੇਤ ਕੁੱਝ ਅਣਪਛਾਤੀਆਂ ਵੁਮੈਨ ਆਰਗੇਨਾਈਜ਼ੇਸ਼ਨ ਦੀਆਂ ਮੈਂਬਰਾਂ ਖ਼ਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

 


author

Babita

Content Editor

Related News