ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ, ਯੂਥ ਭਾਜਪਾ ਆਗੂ ਕਰ ਰਿਹਾ ਹਥਿਆਰਾਂ ਦੀ ਪ੍ਰਮੋਸ਼ਨ, ਤਸਵੀਰਾਂ ਵਾਇਰਲ
Friday, Aug 18, 2023 - 11:55 AM (IST)
ਜਲੰਧਰ (ਵਰੁਣ)–ਕਰਤਾਰਪੁਰ ਵਿਚ ਖ਼ੁਦ ਨੂੰ ਭਾਜਪਾ ਦਾ ਯੂਥ ਆਗੂ ਕਹਿਣ ਵਾਲੇ ਨੌਜਵਾਨ ਦੀਆਂ ਹਥਿਆਰਾਂ ਦੀ ਪ੍ਰਮੋਸ਼ਨ ਕਰਦੇ ਹੋਏ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਈਆਂ ਹਨ। ਵੀਡੀਓ ਵਿਚ ਕਥਿਤ ਆਗੂ ਇਕ ਔਰਤ ਨਾਲ ਬੈਠ ਕੇ ਵੀਡੀਓ ਬਣਾ ਰਿਹਾ ਹੈ, ਜਿਸ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਉਹ ਆਪਣੇ ਲਾਇਸੈਂਸੀ ਵੈਪਨ ਨੂੰ ਲੋਡ ਕਰ ਰਿਹਾ ਹੈ।
ਇਸ ਤੋਂ ਇਲਾਵਾ ਉਸ ਦੀ ਇਕ ਬਰਥਡੇ ਪਾਰਟੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿਚ ਉਹ ਇਕ ਹੱਥ ਨਾਲ ਆਪਣੇ ਦੋਸਤ ਨੂੰ ਕੇਕ ਖੁਆ ਰਿਹਾ ਹੈ ਅਤੇ ਦੂਜੇ ਹੱਥ ਵਿਚ ਵੈਪਨ ਫੜਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਆਗੂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਦੇ ਹੁਕਮਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਨੂੰ ਕਾਂਗਰਸ ਮੁਕਤ ਕਰਨ ਲਈ ਭਾਜਪਾ ਤੇ ‘ਆਪ’ ਨੇ ਰਚਿਆ ਚੱਕਰਵਿਊ
ਹਾਲ ਹੀ ਵਿਚ ਸਰਕਾਰ ਅਤੇ ਪੰਜਾਬ ਪੁਲਸ ਨੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ ਸਨ ਪਰ ਅਜਿਹੇ ਲੋਕ ਹਥਿਆਰਾਂ ਦੀ ਪ੍ਰਮੋਸ਼ਨ ਕਰਨ ਤੋਂ ਬਾਜ਼ ਨਹੀਂ ਆ ਰਹੇ। ਸੂਤਰਾਂ ਦੀ ਮੰਨੀਏ ਤਾਂ ਜੇਕਰ ਇਸ ਨੌਜਵਾਨ ਦੇ ਵੈਪਨ ਜ਼ਬਤ ਕਰਕੇ ਲੈਬ ਵਿਚ ਭੇਜੇ ਜਾਣ ਤਾਂ ਜਾਂਚ ਵਿਚ ਇਸ ਗੱਲ ਦੀ ਪੁਸ਼ਟੀ ਵੀ ਹੋ ਜਾਵੇਗੀ ਕਿ ਉਸ ਨੇ ਉਸ ਵੈਪਨ ਨਾਲ ਸਮੇਂ-ਸਮੇਂ ’ਤੇ ਹਵਾਈ ਫਾਇਰ ਕੀਤੇ ਹਨ। ਜੇਕਰ ਇਹ ਗੱਲ ਸੱਚ ਹੈ ਤਾਂ ਇਸ ਕੋਲ 2 ਨੰਬਰ ਦੀਆਂ ਗੋਲ਼ੀਆਂ ਹੋਣ ਦੀ ਵੀ ਉਮੀਦ ਹੈ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਵੱਡਾ ਹਾਦਸਾ: AC ਲਾ ਕੇ ਸੁੱਤੇ ਪੂਰੇ ਟੱਬਰ 'ਤੇ ਡਿੱਗੀ ਕਮਰੇ ਦੀ ਛੱਤ, ਦਾਦੀ-ਪੋਤੇ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ