ਦਰਦਨਾਕ ਕਾਰ ਹਾਦਸੇ ਦੌਰਾਨ ਹੋਈ ਸੀ ਨੌਜਵਾਨ ਦੀ ਮੌਤ, ਕਾਰ ਚਾਲਕ ਗ੍ਰਿਫਤਾਰ

Tuesday, Sep 26, 2017 - 05:09 PM (IST)

ਦਰਦਨਾਕ ਕਾਰ ਹਾਦਸੇ ਦੌਰਾਨ ਹੋਈ ਸੀ ਨੌਜਵਾਨ ਦੀ ਮੌਤ, ਕਾਰ ਚਾਲਕ ਗ੍ਰਿਫਤਾਰ

ਖਰੜ : ਖਰੜ-ਲਾਂਡਰਾ ਰੋਡ 'ਤੇ ਬੀਤੇ ਦਿਨੀਂ ਇਕ ਨੌਜਵਾਨ ਨੂੰ ਕਾਰ ਹੇਠ ਬੁਰੀ ਤਰ੍ਹਾਂ ਕੁਚਲਣ ਵਾਲੇ ਕਾਰ ਚਾਲਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਖਰੜ-ਲਾਂਡਰਾ ਰੋਡ 'ਤੇ ਪਿੰਡ ਚੱਪੜਚਿੜੀ ਪੈਟਰੋਲ ਪੰਪ ਨੇੜੇ ਪੁਨੀਤ ਨਾਂ ਦੇ ਨੌਜਵਾਨ ਨੇ ਆਪਣੀ ਕਾਰ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ  ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪੁਨੀਤ ਕਈ ਕਿਲੋਮੀਟਰ ਤੱਕ ਨੌਜਵਾਨ ਨੂੰ ਘੜੀਸਦਾ ਲੈ ਗਿਆ, ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਪੁਲਸ ਨੇ ਮੰਗਲਵਾਰ ਨੂੰ ਦੋਸ਼ੀ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। 


Related News