ਦੋਪਹੀਆ ਵਾਹਨ ਚੋਰੀ ਕਰਨ ਵਾਲਾ ਨੌਜਵਾਨ ਕਾਬੂ, 3 ਐਕਟਿਵਾ ਬਰਾਮਦ

11/29/2023 1:50:30 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-19 ਥਾਣਾ ਪੁਲਸ ਨੇ ਇਕ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਵਾਸੀ ਬੁੜੈਲ ਵਜੋਂ ਹੋਈ ਹੈ। ਉਸ ਦੀ ਨਿਸ਼ਾਨਦੇਹੀ ’ਤੇ ਪੁਲਸ ਨੂੰ ਚੋਰੀ ਕੀਤੀਆਂ 3 ਐਕਟਿਵਾ ਬਰਾਮਦ ਹੋਈਆਂ। ਥਾਣਾ ਪੁਲਸ ਨੇ ਦੀਪਕ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਥਾਣਾ ਇੰਚਾਰਜ ਜੁਲਦਨ ਸਿੰਘ ਨੇ 22 ਨਵੰਬਰ ਨੂੰ ਰੇਹੜੀ ਮਾਰਕੀਟ ਵਿਚੋਂ ਐਕਟਿਵਾ ਚੋਰੀ ਕਰਨ ਵਾਲੇ ਵਿਅਕਤੀ ਨੂੰ ਫੜ੍ਹਨ ਲਈ ਟੀਮ ਬਣਾਈ ਸੀ। ਪੁਲਸ ਮੁਲਜ਼ਮ ਤੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕਰ ਰਹੀ ਹੈ।
ਪਹਿਲਾਂ ਵੀ ਦਰਜ ਹਨ ਵਾਹਨ ਚੋਰੀ ਦੇ ਮਾਮਲੇ
ਪੁਲਸ ਨੇ ਦੱਸਿਆ ਕਿ ਦੀਪਕ ਖ਼ਿਲਾਫ਼ ਸੈਕਟਰ-36 ਅਤੇ 34 ਥਾਣੇ ਵਿਚ 2021 ਅਤੇ 2022 ਵਿਚ ਦੋਪਹੀਆ ਵਾਹਨ ਚੋਰੀ ਦੇ ਤਿੰਨ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਸੈਕਟਰ-34 ਥਾਣੇ ਵਿਚ ਐੱਨ. ਡੀ. ਪੀ. ਐੱਸ. ਦਾ ਇਕ ਮਾਮਲਾ 2016 ਵਿਚ ਦਰਜ ਹੋਇਆ ਸੀ।
 


Babita

Content Editor

Related News