ਨੌਜਵਾਨਾਂ ਨੇ 2 ਪੁਲਸ ਮੁਲਾਜ਼ਮਾਂ ’ਤੇ ਚਿੱਟੇ ਦਾ ਪਰਚਾ ਪਾਉਣ ਦੇ ਲਾਏ ਦੋਸ਼, ਜਾਣੋ ਪੂਰਾ ਮਾਮਲਾ

Saturday, Aug 12, 2023 - 05:01 AM (IST)

ਸਿੱਧਵਾਂ ਬੇਟ (ਚਾਹਲ)-ਥਾਣਾ ਸਿੱਧਵਾਂ ਬੇਟ ਦੇ 2 ਪੁਲਸ ਮੁਲਾਜ਼ਮਾਂ ਉੱਪਰ ਚਿੱਟੇ (ਨਸ਼ਾ) ਦਾ ਪਰਚਾ ਪਾਉਣ ਦਾ ਡਰਾਵਾ ਦੇ ਕੇ ਇਕ ਟੈਕਸੀ ਚਾਲਕ ਕੋਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਪੀੜਤ ਧਿਰ ਨੇ ਅੱਜ ਥਾਣਾ ਸਿੱਧਵਾਂ ਬੇਟ ਵਿਖੇ ਪੁੱਜ ਕੇ ਰੋਸ ਵਿਖਾਵਾ ਕਰਦਿਆਂ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਪੁਨੀਤ ਗੁਪਤਾ ਵਾਸੀ ਮਲਸੀਆਂ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਸ ਨੇ ਕਾਰ ਖ੍ਰੀਦਣ ਲਈ ਆਪਣੇ ਦੋਸਤ ਲਾਲ ਸਿੰਘ ਉਰਫ ਬੌਬੀ ਵਾਸੀ ਇਆਲੀ ਖੁਰਦ ਤੋਂ 3 ਲੱਖ 10 ਹਜ਼ਾਰ ਰੁਪਏ ਉਧਾਰ ਲਏ ਸਨ, ਜਿਨ੍ਹਾਂ ਨੂੰ ਵਾਪਸ ਕਰਨ ਲਈ ਉਹ ਵੀਰਵਾਰ ਨੂੰ ਆਪਣੀ ਕਾਰ ’ਤੇ ਜਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਵਿਸ਼ਵ ਪੁਲਸ ਖੇਡਾਂ ’ਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ

ਇਸ ਦੌਰਾਨ ਜਦੋਂ ਉਹ ਸਿੱਧਵਾਂ ਬੇਟ ਪੁੱਜਾ ਤਾਂ ਉਸ ਨੂੰ ਆਪਣੇ ਇਕ ਦੋਸਤ ਦੀ ਵੀਡੀਓ ਕਾਲ ਆ ਗਈ, ਜਿਸ ਨੂੰ ਉਹ ਗੱਡੀ ਸਾਈਡ ’ਤੇ ਲਗਾ ਕੇ ਸੁਣ ਰਿਹਾ ਸੀ ਤਾਂ ਇਕ ਬਰੀਜ਼ਾ ਕਾਰ ’ਚ 2 ਨੌਜਵਾਨ ਹੂਟਰ ਮਾਰਦੇ ਹੋਏ ਆਏ ਤੇ ਮੇਰੀ ਗੱਡੀ ਦਾ ਸ਼ੀਸ਼ਾ ਖੜਕਾ ਕੇ ਕਹਿਣ ਲੱਗੇ ਕਿ ਉਹ ਸੀ. ਆਈ. ਏ. ਸਟਾਫ ਤੋਂ ਪੁਲਸ ਮੁਲਾਜ਼ਮ ਹਨ, ਜੋ ਸਿਵਲ ਵਰਦੀ ਵਿਚ ਸਨ ਪਰ ਉਨ੍ਹਾਂ ਦੀ ਪੁਲਸ ਵਰਦੀ ਗੱਡੀ ਵਿਚ ਟੰਗੀ ਹੋਈ ਸੀ। ਉਨ੍ਹਾਂ ਨੇ ਮੇਰਾ ਨਾਂ, ਪਤਾ ਤੇ ਇੱਥੇ ਗੱਡੀ ਖੜ੍ਹਾਉਣ ਦਾ ਕਾਰਨ ਪੁੱਛਿਆ, ਮੇਰੇ ਵਲੋਂ ਦੱਸੇ ਜਾਣ ਤੋਂ ਬਾਅਦ ਉਨ੍ਹਾਂ ਨੇ ਮੇਰੀ ਗੱਡੀ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤੇ ਮੇਰੀ ਗੱਡੀ ਦੇ ਡੈਸ਼ਬੋਰਡ ਵਿਚ ਪਏ 3 ਲੱਖ 10 ਹਜ਼ਾਰ ਰੁਪਏ ਕੱਢ ਲਏ। ਪੈਸਿਆਂ ਬਾਰੇ ਪੁੱਛਣ ’ਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਹ ਪੈਸੇ ਆਪਣੇ ਦੋਸਤ ਤੋਂ ਗੱਡੀ ਲੈਣ ਲਈ ਉਧਾਰ ਲਏ ਸਨ ਤੇ ਅੱਜ ਬੈਂਕ ’ਚੋਂ ਕਢਵਾ ਕੇ ਉਸ ਨੂੰ ਵਾਪਸ ਕਰਨ ਲਈ ਜਾ ਰਿਹਾ ਹਾਂ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ

ਪੁਨੀਤ ਗੁਪਤਾ ਅਨੁਸਾਰ ਇਕ ਮੁਲਾਜ਼ਮ ਨੇ ਆਪਣੀ ਜੇਬ ’ਚੋਂ ਸਿਲਵਰ ਰੰਗ ਦੀ ਲਿਫਾਫੀ ਕੱਢੀ ਤੇ ਮੈਨੂੰ ਕਹਿਣ ਲੱਗੇ ਕਿ ਸਾਨੂੰ 50 ਹਜ਼ਾਰ ਰੁਪਏ ਦੇ ਦੇਵੇ, ਨਹੀਂ ਤਾਂ ਤੇਰੇ ਉਪਰ ਚਿੱਟਾ ਵੇਚਣ ਦਾ ਪਰਚਾ ਪਾ ਦੇਵਾਂਗੇ, ਜਿਸ ਨਾਲ ਤੇਰਾ ਕੈਰੀਅਰ ਖਰਾਬ ਹੋ ਜਾਵੇਗਾ ਤੇ ਗੱਡੀ ਥਾਣੇ ਵਿਚ ਖੜ੍ਹੀ ਗਲ਼ ਜਾਵੇਗੀ। ਉਹ ਲਿਫਾਫੀ ਗੱਡੀ ਵਿਚ ਰੱਖ ਕੇ ਫੋਟੋ ਖਿੱਚਣ ਲੱਗੇ ਤੇ ਵੀਡੀਓ ਬਣਾਉਣ ਲੱਗੇ। ਮੈਂ ਉਨ੍ਹਾਂ ਮੁਲਾਜ਼ਮਾਂ ਦੀਆਂ ਮਿੰਨਤਾਂ ਕੀਤੀਆਂ ਕਿ ਮੈਂ ਇਹ ਪੈਸੇ ਅੱਜ ਹੀ ਵਾਪਸ ਕਰਨੇ ਹਨ, ਮੇਰੀ ਬੈਂਕ ਵਿਚ 19 ਹਜ਼ਾਰ ਰੁਪਏ ਹਨ, ਮੈਂ ਉਹ ਤੁਹਾਨੂੰ ਗੂਗਲ ਪੇਅ ਕਰ ਦਿੰਦਾ ਹਾਂ ਪਰ ਉਹ ਨਹੀਂ ਮੰਨੇ। ਅਖੀਰ ਉਨ੍ਹਾਂ ਨੇ 50 ਹਜ਼ਾਰ ਰੁਪਏ ਕੱਢ ਕੇ ਬਾਕੀ ਪੈਸੇ ਮੈਨੂੰ ਵਾਪਸ ਕਰ ਦਿੱਤੇ, ਜਿਨ੍ਹਾਂ ਨੂੰ ਲੈ ਕੇ ਮੈਂ ਲੁਧਿਆਣਾ ਚਲਾ ਗਿਆ। ਉਥੇ ਜਾ ਕੇ ਆਪਣੇ ਦੋਸਤ ਨੂੰ ਸਾਰੀ ਗੱਲ ਦੱਸੀ।

ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

ਅਸੀਂ ਗੱਡੀ ਬਾਰੇ ਪਤਾ ਕੀਤਾ ਤਾਂ ਉਹ ਥਾਣਾ ਸਿੱਧਵਾਂ ਬੇਟ ਦੇ ਮੁਲਾਜ਼ਮ ਦੀ ਨਿਕਲੀ, ਜਿਸ ਬਾਰੇ ਅਸੀਂ ਹੈਲਪ ਲਾਈਨ 112 ਉਪਰ ਕੰਪਲੇਂਟ ਕਰਕੇ ਸਾਰੀ ਹੱਡਬੀਤੀ ਦੱਸੀ। ਅੱਜ ਟੈਕਸੀ ਚਾਲਕ ਨਾਲ ਵੱਡੀ ਗਿਣਤੀ ਵਿਚ ਆਏ 6 ਟੈਕਸੀ ਯੂਨੀਅਨਾਂ ਦੇ ਆਗੂਆਂ ਤੇ ਮੈਂਬਰਾਂ ਨੇ ਦੱਸਿਆ ਕਿ ਪੁਨੀਤ ਗੁਪਤਾ ਨੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਤੇ ਪੁਲਸ ਨੇ ਸਾਨੂੰ ਉਕਤ ਪੁਲਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨ ਕਾਰਵਾਈ ਨਾ ਕੀਤੀ ਤਾਂ ਉਹ ਹੋਰ ਸਾਥੀਆਂ ਨੂੰ ਲੈ ਕੇ ਥਾਣੇ ਮੂਹਰੇ ਧਰਨਾ ਲਗਾਉਣਗੇ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਸਬੰਧਿਤ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਸਾਉਣ ਲਈ ਝੂਠੇ ਦੋਸ਼ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚ ਕੋਈ ਵੀ ਸੱਚਾਈ ਨਹੀਂ ਹੈ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਪੀੜਤਾਂ ਦੇ ਬਿਆਨ ਲਿਖ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News