ਪਤਨੀ ਦੇ ਪੁਲਸ ਮੁਲਾਜ਼ਮ ਨਾਲ ਨਜਾਇਜ਼ ਸਬੰਧਾਂ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
Sunday, Mar 10, 2019 - 06:50 PM (IST)

ਮਾਨਸਾ (ਜੱਸਲ) : ਪਤਨੀ ਦੇ ਪੁਲਸ ਮੁਲਾਜ਼ਮ ਨਾਲ ਨਾਜਾਇਜ਼ ਸੰਬੰਧ ਅਤੇ ਧਮਕੀਆਂ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਜ਼ਿਲਾ ਮਾਨਸਾ ਦੇ ਪਿੰਡ ਧਿੰਗੜ ਵਾਸੀ ਇਕ ਨੌਜਵਾਨ ਨੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪਹਿਲਾਂ ਇਹ ਨੌਜਵਾਨ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿੰਦੇ ਹੋਏ ਬਠਿੰਡਾ ਵਿਖੇ ਕਲੀਨਿਕ ਚਲਾਉਂਦਾ ਸੀ ਪਰ ਪਤਨੀ ਨਾਲ ਝਗੜਾ ਰਹਿਣ ਕਰਕੇ ਕਰੀਬ 6 ਮਹੀਨੇ ਪਹਿਲਾਂ ਉਹ ਆਪਣੇ ਘਰ ਧਿੰਗੜ ਪਿੰਡ ਵਿਖੇ ਆ ਗਿਆ ਸੀ। ਚੌਕੀ ਬਹਿਣੀਵਾਲ ਪੁਲਸ ਨੇ ਥਾਣਾ ਸਦਰ ਮਾਨਸਾ ਵਿਖੇ ਮ੍ਰਿਤਕ ਦੀ ਪਤਨੀ, ਪੁਲਸ ਮੁਲਾਜ਼ਮ, ਸਹੁਰੇ ਸਮੇਤ ਇਕ ਹੋਰ ਵਿਅਕਤੀ 'ਤੇ ਮਾਮਲਾ ਦਰਜ ਕਰਵਾਇਆ ਹੈ ਪਰ ਇਸ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਹ ਦੋ ਬੱਚਿਆਂ ਦਾ ਬਾਪ ਸੀ।
ਚੌਕੀ ਬਹਿਣੀਵਾਲ ਪੁਲਸ ਕੋਲ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਤੇਜਾ ਸਿੰਘ ਦੇ ਬਿਆਨਾਂ ਅਨੁਸਾਰ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਸਿੰਘ ਦੀ ਕਰੀਬ 14 ਸਾਲ ਪਹਿਲਾਂ ਸੰਜੂ ਸ਼ਰਮਾ ਵਾਸੀ ਬਠਿੰਡਾ ਨਾਲ ਲਵ ਮੈਰਿਜ ਹੋਈ ਸੀ। ਇਸ ਤੋਂ ਬਾਅਦ ਸੰਜੂ ਸ਼ਰਮਾ ਦੇ ਪੁਲਸ ਮੁਲਾਜ਼ਮ ਸੁਖਮੰਦਰ ਸਿੰਘ ਨਾਲ ਨਜਾਇਜ਼ ਸਬੰਧ ਬਣ ਗਏ। ਕਈ ਵਾਰ ਇਸ ਤੋਂ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਰੋਕਿਆ ਵੀ ਪਰ ਉਹ ਨਾ ਰੁਕੀ।
ਇਕ ਵਾਰ ਪੁਲਸ ਮੁਲਾਜ਼ਮ ਨੇ ਜਗਸੀਰ ਸਿੰਘ ਵਾਸੀ ਚੋਟੀਆ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਵੀ ਕੀਤੀ। ਮ੍ਰਿਤਕ ਦੇ ਪਿਤਾ ਤੇਜਾ ਸਿੰਘ ਨੇ ਦੱਸਿਆ ਕਿ ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਲੜਕੇ ਨੇ ਅਦਾਲਤ ਵਿਚ ਕਾਨੂੰਨੀ ਲੜਾਈ ਲੜਣ ਲਈ ਅਰਜ਼ੀ ਵੀ ਦਿੱਤੀ ਪਰ ਫਿਰ ਪੁਲਸ ਮੁਲਾਜ਼ਮ ਸੁਖਮੰਦਰ ਸਿੰਘ, ਪਤਨੀ ਸੰਜੂ ਸ਼ਰਮਾ, ਸਹੁਰਾ ਪਵਨ ਕੁਮਾਰ ਤੇ ਜਗਸੀਰ ਸਿੰਘ ਉਸ ਨੂੰ ਪੇਸ਼ੀ ਤੇ ਨਾ ਜਾਣ ਦੇਣ ਤੇ ਧਮਕੀਆਂ ਦੇਣ ਲੱਗੇ, ਜਿਸ ਕਰਕੇ ਉਨ੍ਹਾਂ ਦਾ ਲੜਕਾ ਪ੍ਰੇਸ਼ਾਨ ਰਹਿਣ ਲੱਗਿਆ। ਉਨਵਾਂ ਦੱÎਸਿਆ ਕਿ ਇਸ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਘਰ ਵਿਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦਿੱਤੀ।