ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਚਲਾਨ ਦਰਜ

Tuesday, Jul 10, 2018 - 06:37 AM (IST)

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਚਲਾਨ ਦਰਜ

ਚੰਡੀਗਡ਼੍ਹ, (ਸੰਦੀਪ)- ਸੈਕਟਰ-44 ਦੇ ਰਹਿਣ ਵਾਲੇ ਅਜੇ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ  ਦੇ ਮਾਮਲੇ ’ਚ ਪੁਲਸ ਨੇ 3 ਲੋਕਾਂ ਖਿਲਾਫ ਜ਼ਿਲਾ ਅਦਾਲਤ ’ਚ ਚਲਾਨ ਦਰਜ ਕੀਤਾ ਹੈ। ਪੁਲਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਦੋਸ਼ੀਆਂ ਖਿਲਾਫ ਸਾਲ 2016 ’ਚ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਚਲਾਨ ’ਚ ਨਸ਼ਾ ਸਪਲਾਈ ਕਰਨ ਵਾਲੇ ਨੂੰ ਵੀ  ਦੋਸ਼ੀ ਬਣਾਇਆ ਹੈ।  ਪੁਲਸ ਨੇ ਦੋਸ਼ੀਆਂ ਖਿਲਾਫ ਕਰੀਬ 19 ਗਵਾਹ ਬਣਾਏ ਹਨ।  
 1 ਅਗਸਤ 2016 ਨੂੰ ਸੈਕਟਰ-44 ਦੀ ਰਹਿਣ ਵਾਲੀ ਵਿਜੇ ਲਕਸ਼ਮੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣੇ ਦੋ ਬੇਟਿਆਂ ਨੀਰਜ ਅਤੇ ਅਜੇ ਨਾਲ ਇੱਥੇ ਰਹਿੰਦੀ ਸੀ। ਵੱਡਾ ਪੁੱਤਰ ਨੀਰਜ ਪ੍ਰਾਈਵੇਟ ਨੌਕਰੀ ਕਰਦਾ ਸੀ। ਛੋਟਾ ਪੁੱਤਰ ਅਜੇ ਸੈਕਟਰ-22 ਵਿਚ ਇਕ ਸ਼ਾਪ ’ਤੇ ਕੰਮ ਕਰਦਾ ਹੈ। ਘਟਨਾ ਵਾਲੇ ਦਿਨ ਅਜੇ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਨਵਦੀਪ ਅਤੇ ਦਿਸ਼ਾਂਤ ਨਾਲ ਪਾਰਕ ’ਚ ਘੁੰਮਣ ਜਾ ਰਿਹਾ ਹੈ। ਇਸਤੋਂ ਬਾਅਦ ਉਹ ਰਾਤ ਤੱਕ ਵੀ ਘਰ ਨਹੀਂ ਪਰਤਿਆ ਸੀ। ਜਦੋਂ ਉਨ੍ਹਾਂ ਨੇ ਨਵਦੀਪ ਤੋਂ ਅਜੇ ਬਾਰੇ ਪੁੱਛਿਆ ਤਾਂ ਨਵਦੀਪ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਸ ਨੂੰ ਪਾਰਕ ’ਚ ਛੱਡ ਕੇ ਆਪਣੇ ਘਰ ਚਲਿਆ ਗਿਆ ਸੀ। ਜਦੋਂ ਅਜੇ ਦੀ ਮਾਂ ਅਤੇ ਆਸ-ਪਾਸ ਦੇ ਲੋਕਾਂ ਨੇ ਉਸਤੋਂ ਇਸ ਬਾਰੇ ਗੰਭੀਰਤਾ ਨਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਅਜੇ ਅਤੇ ਦਿਸ਼ਾਂਤ ਨਾਲ ਸੈਕਟਰ-21 ’ਚ ਗਿਆ ਸੀ। ਉਥੇ ਉਨ੍ਹਾਂ ਨੂੰ ਸਾਗਰ ਨਾਮ ਦਾ ਲਡ਼ਕਾ ਮਿਲਿਆ ਸੀ। ਅਜੇ ਨੇ ਸਾਗਰ ਤੋਂ ਕੁਝ ਨਸ਼ੀਲੇ ਟੀਕੇ ਲਏ ਅਤੇ ਇਸਤੋਂ ਬਾਅਦ ਉਸਨੇ ਖੁਦ ਨੂੰ ਟੀਕਾ ਲਾਇਆ। ਟੀਕਾ ਲਾਏ ਜਾਣ ਤੋਂ ਬਾਅਦ ਉਸਦੇ ਪੈਰ ਲਡ਼ਖਡ਼ਾਉਣ ਲੱਗੇ। ਇਸਤੋਂ ਬਾਅਦ ਉਹ ਤਿੰਨੇ ਅਜੇ ਨੂੰ ਸੈਕਟਰ-21 ਸਥਿਤ ਇਕ ਕੋਠੀ ਦੇ ਬਾਹਰ ਛੱਡ ਕੇ ਆਪਣੇ ਘਰ ਚਲੇ ਗਏ ਸਨ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ। ਪੁਲਸ ਨੇ ਅਜੇ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।  ਪੁਲਸ ਨੇ ਵਿਜੇ ਲਕਸ਼ਮੀ ਦੇ ਬਿਆਨਾਂ ’ਤੇ ਨਵਦੀਪ,  ਦਿਸ਼ਾਂਤ ਅਤੇ ਸਾਗਰ ਖਿਲਾਫ ਮਾਮਲਾ ਦਰਜ ਕੀਤਾ ਸੀ।  
 


Related News