ਸੱਸ-ਸਹੁਰੇ ਤੋਂ ਤੰਗ ਜਵਾਈ ਨੇ ਕੀਤੀ ਖ਼ੁਦਕੁਸ਼ੀ, 1 ਸਾਲ ਪਹਿਲਾਂ ਹੋਇਆ ਸੀ ਵਿਆਹ

Saturday, Feb 26, 2022 - 05:47 PM (IST)

ਸੱਸ-ਸਹੁਰੇ ਤੋਂ ਤੰਗ ਜਵਾਈ ਨੇ ਕੀਤੀ ਖ਼ੁਦਕੁਸ਼ੀ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਜ਼ੀਰਾ (ਗੁਰਮੇਲ ਸੇਖਵਾਂ) - ਜ਼ੀਰਾ ਵਿਖੇ ਸਹੁਰੇ ਅਤੇ ਸੱਸ ਤੋਂ ਤੰਗ ਹੋ ਇਕ ਨੌਜਵਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਮ੍ਰਿਤਕ ਦੇ ਸੱਸ-ਸੋਹਰੇ ਖ਼ਿਲਾਫ਼ 306 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕਤਲ ਦੀ ਵੱਡੀ ਵਾਰਦਾਤ: ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ’ਤੇ ਚਲਾਈਆਂ ਤਾਬੜਤੋੜ ਗੋਲੀਆਂ

ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮੁਦੱਈ ਪਿੱਪਲ ਸਿੰਘ ਪੁੱਤਰ ਬੋਹਡ਼ ਸਿੰਘ ਵਾਸੀ ਬਹਿਕ ਗੁੱਜਰਾਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸਦੇ ਮੁੰਡੇ ਰੋਬਿਨ 28 ਸਾਲ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਪੂਜਾ ਪੁੱਤਰੀ ਤਾਰਾ ਸਿੰਘ ਵਾਸੀ ਅਲੀ ਕੇ ਨਾਲ ਹੋਇਆ ਸੀ। ਪੂਜਾ 8 ਮਹੀਨਿਆਂ ਤੋਂ ਗਰਭਵਤੀ ਹੈ। ਮੁਦੱਈ ਅਨੁਸਾਰ ਬੀਤੀ 20 ਜਨਵਰੀ ਨੂੰ ਪੂਜਾ ਦੇ ਪਿਤਾ ਤਾਰਾ ਸਿੰਘ ਅਤੇ ਮਾਂ ਗੋਮਾ, ਵੋਟਾਂ ਦਾ ਬਹਾਨਾ ਬਣਾ ਕੇ ਪੂਜਾ ਨੂੰ ਆਪਣੇ ਨਾਲ ਲੈ ਗਏ। ਮੁਦੱਈ ਦੇ ਵਾਰ ਵਾਰ ਕਹਿਣ ’ਤੇ ਪੂਜਾ ਨੂੰ ਉਹ ਵਾਪਸ ਛੱਡ ਕੇ ਨਹੀ ਗਏ।

ਪੜ੍ਹੋ ਇਹ ਵੀ ਖ਼ਬਰ - ਦਾਜ ਦੇ ਲਾਲਚੀ ਪਤੀ ਨੇ ਪਤਨੀ ਦੇ ਗੁਪਤ ਅੰਗ ’ਤੇ ਸੁੱਟਿਆ ਤੇਜ਼ਾਬ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ

ਉਨ੍ਹਾਂ ਨੇ ਦੱਸਿਆ ਕਿ ਤਾਰਾ ਸਿੰਘ ਤੇ ਗੋਮਾ, ਮੁਦੱਈ ਦੇ ਮੁੰਡੇ ਰੋਬਿਨ ਨੂੰ ਮਾਡ਼ਾ ਬੋਲਦੇ ਸਨ ਅਤੇ ਪੂਜਾ ਨੂੰ ਭੇਜਣ ਤੋਂ ਇਨਕਾਰ ਕਰਦੇ ਸਨ। ਇਸੇ ਗੱਲ ਤੋਂ ਤੰਗ ਆ ਕੇ ਰੋਬਿਨ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਸਿਹਤ ਖ਼ਰਾਬ ਹੋਣ ’ਤੇ ਰੋਬਿਨ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮਿਕਾ ਦੀ ਵਿਆਹ ਕਰਵਾਉਣ ਦੀ ਜ਼ਿੱਦ ਤੋਂ ਦੁੱਖੀ ਮੁੰਡੇ ਨੇ ਮੌਤ ਨੂੰ ਲਾਇਆ ਗਲ, ਰੋ-ਰੋ ਹਾਲੋ-ਬੇਹਾਲ ਹੋਈ ਮਾਂ


author

rajwinder kaur

Content Editor

Related News