ਪਾਇਲਟ ਦਾ ਕਰੀਅਰ ਛੱਡ ਕੇ ''ਖਾਲਸਾ ਏਡ'' ਨਾਲ ਜੁੜਿਆ ਅਮਰਪ੍ਰੀਤ ਸਿੰਘ (ਵੀਡੀਓ)

08/22/2017 6:46:32 PM

ਜਲੰਧਰ (ਰਮਨਦੀਪ ਸੋਢੀ) : ਅੱਜ ਦੇ ਦੌਰ 'ਚ ਜਿੱਥੇ ਪੰਜਾਬ ਦੇ ਨੌਜਵਾਨ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਦੌੜ ਲਗਾ ਰਹੇ ਹਨ, ਕੋਈ ਅਫਸਰ ਬਣਨਾ ਚਾਹੁੰਦਾ ਹੈ, ਕੋਈ ਡਾਕਟਰ ਤੇ ਕਿਸੇ ਨੌਜਵਾਨ ਨੂੰ ਅੱਜ ਵਿਦੇਸ਼ ਜਾਣ ਦੇ ਸੁਪਨੇ ਆ ਰਹੇ ਹਨ। ਪਰ ਇੱਕ ਸ਼ਖਸ ਅਜਿਹਾ ਹੈ ਜਿਸਨੇ ਆਪਣੇ ਪਾਇਲਟ ਬਣਨ ਦੇ ਕਰੀਅਰ 'ਤੇ ਲੱਖਾਂ ਰੁਪਇਆ ਖਰਚ ਕੀਤਾ, ਪਰ ਜਦੋਂ ਮੇਹਨਤ ਨੂੰ ਬੂਰ ਪਿਆ ਤਾਂ ਇਸ ਨੇ ਪਾਇਲਟ ਦਾ ਕਰੀਅਰ ਛੱਡ ਕੇ ਸਮਾਜ ਸੇਵਾ ਕਰਨ ਦਾ ਪ੍ਰਣ ਕਰ ਲਿਆ ਤੇ ਸਮਾਜ ਸੇਵੀ ਸੰਸਥਾ ਖਾਲਸਾ ਏਡ ਨਾਲ ਜੁੜ ਗਿਆ। ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਵਾਸੀ ਤੇ ਖਾਲਸਾ ਏਡ ਇੰਡੀਆ ਦੇ ਸੀ.ਈ.ਓ. ਅਮਰਪ੍ਰੀਤ ਸਿੰਘ ਦੀ ਜਿੰਨਾਂ ਦਾ ਪੂਰਾ ਇੰਟਰਵਿਊ ਤੁਸੀਂ ਉੱਪਰ ਦਿੱਤੇ ਗਏ ਲਿੰਕ 'ਚ ਸੁਣ ਤੇ ਦੇਖ ਸਕਦੇ ਹੋ।


Related News