ਅਦਾਕਾਰਾ ਆਰਤੀ ਸਿੰਘ ਨੇ ਸ਼ੇਅਰ ਕੀਤਾ ਪਤੀ ਨਾਲ ਰੋਮਾਂਟਿਕ ਦਾ ਵੀਡੀਓ
Saturday, Jun 15, 2024 - 12:57 PM (IST)
ਮੁੰਬਈ- 'ਬਿੱਗ ਬੌਸ 13' ਫੇਮਸ ਅਤੇ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਆਰਤੀ ਸਿੰਘ ਨੇ ਇਸ ਸਾਲ ਅਪ੍ਰੈਲ 'ਚ ਦੀਪਕ ਚੌਹਾਨ ਨਾਲ ਵਿਆਹ ਕੀਤਾ ਸੀ ਅਤੇ ਹੁਣ ਉਹ ਆਪਣੇ ਪਤੀ ਨਾਲ ਪੈਰਿਸ 'ਚ ਹਨੀਮੂਨ ਦਾ ਆਨੰਦ ਮਾਣ ਰਹੀ ਹੈ। ਆਰਤੀ ਨੇ ਆਪਣੇ ਵਿਆਹ ਦੇ ਹਰ ਛੋਟੇ-ਵੱਡੇ ਫੰਕਸ਼ਨ ਤੋਂ ਲੈ ਕੇ ਇਸ ਰੋਮਾਂਟਿਕ ਯਾਤਰਾ ਤੱਕ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਹੁਣ ਇੱਕ ਵਾਰ ਫਿਰ ਅਦਾਕਾਰਾ ਨੇ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਦੇ ਹਨੀਮੂਨ ਦੀ ਰੋਮਾਂਟਿਕ ਝਲਕ ਦੇਖੀ ਜਾ ਸਕਦੀ ਹੈ।
ਸ਼ੁੱਕਰਵਾਰ ਨੂੰ ਆਰਤੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇਕ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ। ਇਸ ਪੋਸਟ 'ਤੇ ਆਰਤੀ ਸਿੰਘ ਦੇ ਪਤੀ ਦੀਪਕ ਚੌਹਾਨ ਨੇ ਵੀ ਕੁਮੈਂਟ ਕੀਤਾ ਹੈ। ਕੁਮੈਂਟ ਕਰਦੇ ਹੋਏ ਦੀਪਕ ਨੇ ਲਿਖਿਆ ਕਿ ਆਰਤੀ, ਮੈਂ ਤੁਹਾਨੂੰ ਆਪਣੀ ਜ਼ਿੰਦਗੀ 'ਚ ਪਾ ਕੇ ਖੁਸ਼ ਹਾਂ।
ਇਹ ਖ਼ਬਰ ਵੀ ਪੜ੍ਹੋ- ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ
ਆਰਤੀ ਅਤੇ ਦੀਪਕ ਦਾ ਵਿਆਹ 25 ਅਪ੍ਰੈਲ 2024 ਨੂੰ ਹੋਇਆ ਸੀ ਅਤੇ ਹੁਣ ਉਨ੍ਹਾਂ ਦੇ ਵਿਆਹ ਨੂੰ ਦੋ ਮਹੀਨੇ ਪੂਰੇ ਹੋਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਉਹ ਜੁਲਾਈ 2023 ਵਿੱਚ ਦੀਪਕ ਨੂੰ ਮਿਲੀ ਸੀ। ਇਸ ਦੇ ਨਾਲ ਹੀ ਇਸੇ ਸਾਲ ਨਵੰਬਰ 'ਚ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ।