ਨਸ਼ਿਆਂ ਦੇ ਦਲ-ਦਲ ਵਿੱਚ ਫਸੇ ਇੱਕ ਹੋਰ ਨੌਜਵਾਨ ਦੀ ਮੌਤ

Tuesday, Oct 26, 2021 - 04:50 PM (IST)

ਨਸ਼ਿਆਂ ਦੇ ਦਲ-ਦਲ ਵਿੱਚ ਫਸੇ ਇੱਕ ਹੋਰ ਨੌਜਵਾਨ ਦੀ ਮੌਤ

ਮਮਦੋਟ (ਸ਼ਰਮਾ): ਪੁਲਸ ਸਟੇਸ਼ਨ ਮਮਦੋਟ ਅਧੀਨ ਪੈਂਦੇ ਪਿੰਡ ਸਾਹਨ ਕੇ ਵਿਖੇ ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਇੱਕ ਨੌਜਵਾਨ ਦੀ ਕਥਿਤ ਤੌਰ ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਸਾਹਨ ਕੇ ਰਹਿਣ ਵਾਲੇ ਦੇਸਾ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸਖਵਿੰਦਰ ਸਿੰਘ ਨਸ਼ੇ ਦੀ ਆਦਤ ਦੇ ਚੱਲਦਿਆਂ ਉਸ ਨੇ ਆਪਣੇ ਪੁੱਤਰ ਨੂੰ ਕੁੱਝ ਸਮਾਂ ਪਹਿਲਾ ਨਸ਼ਾਂ ਛੁਡਾਓ ਸੈਂਟਰ ਵਿਖੇ ਦਾਖ਼ਲ ਕਰਵਾਇਆ ਸੀ ਅਤੇ ਹੁਣ ਉਹ ਘਰ ਵਿੱਚ ਹੀ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਸੁਖਵਿੰਦਰ ਸਿੰਘ ਨੂੰ ਬਚਾਉਣ ਲਈ ਆਪਣੇ ਵਜੂਦ ਤੋਂ ਵੱਧ ਲੋਕਾਂ ਤੋਂ ਕਰਜ਼ਾ ਲੈ ਕੇ ਖਰਚਾ ਵੀ ਕੀਤਾ ਪਰ ਫਿਰ ਵੀ ਉਹ ਆਪਣੇ ਪੁੱਤਰ ਨੂੰ ਨਹੀਂ ਬਚਾ ਸਕਿਆ।


author

Shyna

Content Editor

Related News