ਸੜਕ ਹਾਦਸੇ ''ਚ ਨੌਜਵਾਨ ਦੀ ਮੌਤ
Tuesday, Nov 13, 2018 - 06:20 PM (IST)
ਮਾਨਸਾ (ਮਿੱਤਲ) : ਪਿੰਡ ਉਡਤ ਸੈਦੇਵਾਲਾ ਵਿਖੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਉਰਫ ਮਾਣਾ (19) ਪੁੱਤਰ ਬੂਟਾ ਸਿੰਘ ਵਾਸੀ ਬੋਹਾ ਸ਼ਾਮ ਨੂੰ ਆਪਣੇ ਮੋਟਰਸਾਈਕਲ 'ਤੇ ਪਿੰਡ ਉਡਤ ਸੈਦੇਵਾਲਾ ਤੋਂ ਬੋਹਾ ਵੱਲ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਵੱਲ ਮੁੜਿਆ ਤਾਂ ਸੜਕ 'ਤੇ ਗਾਂ ਨੂੰ ਬਚਾਉਂਦੇ ਸਮੇਂ ਉਸ ਦਾ ਮੋਟਰਸਾਈਕਲ ਦੂਸਰੇ ਪਾਸੇ ਸੜਕ 'ਤੇ ਲਾਈ ਤਾਰ ਵਿਚ ਵੱਜਾ ਤੇ ਇਹ ਤਾਰ ਉਸ ਦੇ ਗਲ ਵਿਚ ਫਿਰ ਗਈ।
ਇਸ ਦੌਰਾਨ ਜ਼ਖਮੀ ਨੌਜਵਾਨ ਨੂੰ ਪਹਿਲਾਂ ਮਾਨਸਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਤੇ ਫਿਰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਰਸਤੇ ਵਿਚ ਹੀ ਦਮ ਤੋੜ ਗਿਆ।