ਨਹਿਰ ’ਚੋਂ ਨੌਜਵਾਨ ਦੀ ਲਾਸ਼ ਮਿਲੀ

Sunday, Nov 07, 2021 - 06:25 PM (IST)

ਨਹਿਰ ’ਚੋਂ ਨੌਜਵਾਨ ਦੀ ਲਾਸ਼ ਮਿਲੀ

ਕੋਟਕਪੂਰਾ (ਨਰਿੰਦਰ) : ਨੇੜਲੇ ਪਿੰਡ ਸਿਵੀਆਂ ਦੀ ਨਹਿਰ ’ਚੋਂ ਪੁਲਸ ਨੂੰ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਪਤਾ ਲੱਗਾ ਹੈ। ਇਸ ਸਬੰਧ ’ਚ ਥਾਣਾ ਸਦਰ ਕੋਟਕਪੂਰਾ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਸਹਾਰਾ ਕਲੱਬ ਵੱਲੋਂ ਲਾਸ਼ ਸਬੰਧੀ ਸੂਚਨਾ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਬਾਹਰ ਕਢਵਾਇਆ। ਉਨ੍ਹਾਂ ਦੱਸਿਆ ਕਿ 24-25 ਸਾਲਾ ਮ੍ਰਿਤਕ ਨੌਜਵਾਨ ਦੇ ਸਰੀਰ ’ਤੇ ਕੋਈ ਕੱਪੜਾ ਨਹੀਂ ਸੀ ਅਤੇ ਸੱਜੀ ਬਾਂਹ ’ਤੇ ਇੰਗਲਿਸ਼ ਦੇ ਸ਼ਬਦਾਂ ’ਚ ਮਾਂ ਵਾਲਾ ਵੱਡਾ ਟੈਟੂ ਬਣਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਖੱਬੀ ਬਾਂਹ ਦੇ ਬਾਹਰਲੇ ਪਾਸੇ ਅੰਗਰੇਜ਼ੀ ’ਚ ਦੀਪੂ ਲਿਖਿਆ ਹੋਇਆ ਹੈ ਅਤੇ ਅੰਦਰਲੇ ਪਾਸੇ ਤ੍ਰਿਸ਼ੂਲ ਦਾ ਟੈਟੂ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਦੇ ਇਲਾਕੇ ’ਚ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਨਾਖਤ ਨਾ ਹੋਣ ’ਤੇ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਮੌਰਚਰੀ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਸਬੰਧੀ ਕੋਈ ਵੀ ਸੂਚਨਾ ਹੋਣ ’ਤੇ ਇਸਦੀ ਜਾਣਕਾਰੀ ਥਾਣਾ ਸਦਰ ਕੋਟਕਪੂਰਾ ਪੁਲਸ ਨੂੰ ਦਿੱਤੀ ਜਾਵੇ।


author

Gurminder Singh

Content Editor

Related News