21 ਸਾਲ ਨੌਜਵਾਨ ਦੀ ਡੀ. ਏ. ਵੀ. ਕਾਲਜ ਨੇੜੇ ਸ਼ੱਕੀ ਹਾਲਤ ਵਿਚ ਮਿਲੀ ਲਾਸ਼

Saturday, Aug 12, 2023 - 04:56 PM (IST)

21 ਸਾਲ ਨੌਜਵਾਨ ਦੀ ਡੀ. ਏ. ਵੀ. ਕਾਲਜ ਨੇੜੇ ਸ਼ੱਕੀ ਹਾਲਤ ਵਿਚ ਮਿਲੀ ਲਾਸ਼

ਮਲੋਟ (ਜੁਨੇਜਾ) : ਅਜੀਤ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਡੀ. ਏ. ਵੀ. ਕਾਲਜ ਨੇੜੇ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਕ੍ਰਿਸ਼ਨ ਪੁੱਤਰ ਸ਼ਾਮ ਲਾਲ ਵਜੋਂ ਹੋਈ ਹੈ। ਮ੍ਰਿਤਕ ਦੀ ਮਾਂ ਤੇ ਪਰਿਵਾਰ ਦਾ ਦੋਸ਼ ਹੈ ਕਿ ਉਸਦਾ ਇਕ ਦੋਸਤ ਉਸਨੂੰ ਬੁੱਧਵਾਰ ਘਰੋਂ ਮੋਟਰਸਾਈਕਲ ’ਤੇ ਬੈਠਾ ਕੇ ਲੈ ਗਿਆ ਸੀ , ਜਿਥੋਂ ਪੁਲਸ ਨੂੰ ਲਾਸ਼ ਮਿਲੀ ਹੈ ਉਸਦੇ ਦੋਸਤ ਦਾ ਘਰ ਉਥੇ ਹੀ ਹੈ। ਉਨ੍ਹਾਂ ਪੁਲਸ ਨੂੰ ਇਨਸਾਫ਼ ਦੀ ਮੰਗ ਕੀਤੀ ਹੈ। ਸਿਟੀ ਮਲੋਟ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਨਿਰਮਲਾ ਪਤਨੀ ਸ਼ਾਮ ਲਾਲ ਵਾਸੀ ਅਜੀਤ ਨਗਰ ਨੇ ਦੱਸਿਆ ਕਿ ਉਸਦਾ ਪਤੀ ਰੇਲਵੇ ਉਵਰ ਬਰਿੱਜ ਥੱਲੇ ਫਰੂਟ ਦੀ ਰੇਹੜੀ ਲਾਉਂਦਾ ਹੈ। ਉਨ੍ਹਾਂ ਦਾ ਲੜਕਾ ਕ੍ਰਿਸ਼ਨ (21 ਸਾਲ) ਮਾੜਾ ਮੋਟਾ ਨਸ਼ਾ ਕਰਦਾ ਸੀ। ਉਸਦਾ ਇਕ ਦੋਸਤ ਜਿਸ ਦਾ ਘਰ ਡੀ.ਏ.ਵੀ.ਕਾਲਜ ਨੇੜੇ ਗਲੀ ਵਿਚ ਹੈ ਬੁੱਧਵਾਰ ਉਸਨੂੰ ਘਰੋਂ ਲੈ ਗਿਆ। ਅੱਜ ਪੁਲਸ ਨੇ ਉਨ੍ਹਾਂ ਦੇ ਘਰ ਆ ਕੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਲੜਕੇ ਦੀ ਹਸਪਤਾਲ ਵਿਖੇ ਲਾਸ਼ ਪਈ ਹੈ। ਮ੍ਰਿਤਕ ਦੀ ਮਾਂ ਅਤੇ ਭੈਣ ਦਾ ਕਹਿਣਾ ਹੈ ਕਿ ਕ੍ਰਿਸ਼ਨ ਦੀ ਲਾਸ਼ ਉਕਤ ਦੋਸਤ ਦੇ ਘਰ ਦੇ ਨੇੜੇ ਮਿਲੀ ਹੈ। ਜਿਸ ਕਰਕੇ ਪੁਲਸ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਏ। 

ਇਸ ਮਾਮਲੇ ਸਬੰਧੀ ਏ. ਐੱਸ. ਆਈ. ਜਸਵਿੰਦਰ ਸਿੰਘ ਅਤੇ ਏ. ਐੱਸ. ਆਈ. ਸੁਰਜੀਤ ਸਿੰਘ ਵੱਲੋਂ ਮ੍ਰਿਤਕ ਦੀ ਮਾਂ ਨਿਰਮਲਾ ਪਤਨੀ ਸ਼ਾਮ ਲਾਲ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਧਰ ਇਸ ਸਬੰਧੀ ਸਿਟੀ ਮਲੋਟ ਦੇ ਮੁੱਖ ਅਫ਼ਸਰ ਨਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਮ੍ਰਿਤਕ ਦੀ ਮਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਦੀ ਮਾਂ ਨੇ ਆਪਣੇ ਸ਼ੱਕ ਸਬੰਧੀ ਪੁਲਸ ਬਿਆਨ ਵਿਚ ਲਿਖਾਇਆ ਹੈ ਇਸ ਲਈ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਅਗਲੀ ਕਾਰਵਾਈ ਕੀਤੀ ਜਾਵੇਗੀ। 


author

Gurminder Singh

Content Editor

Related News