ਨਸ਼ੇ ਦੀ ਲਤ ਤੋਂ ਪੀੜਤ ਨੌਜਵਾਨ ਨੇ ਵਾਸ਼ਰੂਮ ਅੰਦਰ ਫਾਹ ਲੈ ਕੀਤੀ ਖੁਦਕੁਸ਼ੀ
Thursday, Jun 20, 2019 - 10:45 PM (IST)

ਖਰੜ (ਰਣਬੀਰ, ਅਮਰਦੀਪ, ਸ਼ਸ਼ੀ)-ਸਥਾਨਕ ਛੱਜੂ ਮਾਜਰਾ ਰੋਡ ਉਤੇ ਸਥਿਤ ਐੱਸ. ਬੀ. ਪੀ. ਹੋਮਜ਼ ਦੇ ਇਕ ਫਲੈਟ ਅੰਦਰ ਨੌਜਵਾਨ ਵਲੋਂ ਭੇਤਭਰੇ ਹਾਲਾਤ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਿਕੰਦਰ ਸਿੰਘ (27) ਪਿੰਡ ਫੁੱਲੋਂ ਜ਼ਿਲਾ ਸਿਰਸਾ ਹਰਿਆਣਾ ਵਜੋਂ ਹੋਈ ਹੈ। ਘਟਨਾ ਦੀ ਤਫਤੀਸ਼ ਕਰ ਰਹੇ ਸਿਟੀ ਪੁਲਸ ਤੋਂ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਕੰਦਰ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਧੰਦਾ ਕਰਦਾ ਸੀ, ਅਕਸਰ ਆਪਣੇ ਕੁਝ ਦੋਸਤਾਂ ਨੂੰ ਮਿਲਣ ਦੇ ਲਈ ਇੱਥੇ ਫਲੈਟ ਨੰਬਰ 198/9 ਅੰਦਰ ਆਉਂਦਾ-ਜਾਂਦਾ ਰਹਿੰਦਾ ਸੀ।
ਸਿਕੰਦਰ ਸਿੰਘ ਨਸ਼ੇ ਕਰਨ ਦਾ ਆਦੀ ਸੀ, ਜੋ ਇਲਾਜ ਲਈ ਹਸਪਤਾਲ ਅੰਦਰ ਦਾਖਲ ਵੀ ਰਹਿ ਚੁੱਕਾ ਸੀ। ਬੀਤੇ ਕੱਲ ਵੀ ਉਹ ਪਹਿਲਾਂ ਵਾਂਗ ਹੀ ਆਪਣੇ ਦੋਸਤਾਂ ਨੂੰ ਮਿਲਣ ਲਈ ਇੱਥੇ ਆਇਆ ਹੋਇਆ ਸੀ। ਨਸ਼ੇ ਦੀ ਤੋਟ ਕਾਰਨ ਇੱਥੇ ਰਾਤ ਦੇ ਸਮੇਂ ਉਸ ਨੇ ਆਪਣੇ ਆਪ ਨੂੰ ਜਦੋਂ ਕੁਝ ਅਸਹਿਜ ਮਹਿਸੂਸ ਕੀਤਾ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਇਲਾਜ ਲਈ ਡਾਕਟਰ ਦੇ ਕੋਲ ਲੈ ਜਾਣ ਦੀ ਗੱਲ ਆਖੀ। ਜਿਵੇਂ ਹੀ ਉਹ ਉਸ ਨੂੰ ਡਾਕਟਰ ਕੋਲ ਲੈ ਜਾਣ ਲੱਗੇ ਤਾਂ ਉਹ ਨਹਾਉਣ ਦੇ ਬਹਾਨੇ ਵਾਸ਼ਰੂਮ ਅੰਦਰ ਚਲਾ ਗਿਆ। ਜਦੋਂ ਕੁਝ ਦੇਰ ਤਕ ਉਹ ਵਾਪਸ ਬਾਹਰ ਨਾ ਆਇਆ ਤਾਂ ਉਸ ਦੇ ਦੋਸਤਾਂ ਨੇ ਦਰਵਾਜ਼ਾ ਖੜਕਾ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਜਦੋਂ ਵਾਸ਼ਰੂਮ ਦਾ ਦਰਵਾਜ਼ਾ ਤੋੜ ਅੰਦਰ ਦੇਖਿਆ ਤਾਂ ਸਿਕੰਦਰ ਸਿੰਘ ਨੇ ਗਲ ਫਾਹ ਲੈ ਲਿਆ ਸੀ। ਇਹ ਦੇਖ ਕੇ ਉਸ ਦੇ ਦੋਸਤ ਉਸ ਨੂੰ ਬੇਹੱਦ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਲੈ ਗਏ ਪਰ ਉਥੇ ਪੁੱਜਦਿਆਂ ਹੀ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਸ ਘਟਨਾ ਦੀ ਸੂਚਨਾ ਫੌਰੀ ਸਿਟੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ ਉੱਤੇ ਪੁੱਜ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਉਸ ਦੇ ਵਾਰਸਾਂ ਦੇ ਇੱਥੇ ਪੁੱਜਣ ਤੱਕ 174