ਨਹਿਰ 'ਚ ਨਹਾਉਣ ਗਏ 3 ਪ੍ਰਵਾਸੀ ਨੌਜਵਾਨਾਂ 'ਚੋਂ ਇਕ ਡੁੱਬਿਆ, ਅਚਾਨਕ ਪਾਣੀ ਵਧਣ 'ਤੇ ਵਾਪਰਿਆ ਹਾਦਸਾ

Tuesday, Jun 20, 2023 - 09:36 PM (IST)

ਹਰਿਆਣਾ (ਰੱਤੀ) : ਥਾਣਾ ਹਰਿਆਣਾ ਅਧੀਨ ਪੈਂਦੇ ਪਿੰਡ ਬੱਸੀ ਮਰੂਫ ਵਿਖੇ ਅੱਜ ਦੁਪਹਿਰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਇੱਥੇ ਸਥਿਤ ਕੰਢੀ ਨਹਿਰ 'ਚ ਨਹਾਉਣ ਆਏ 3 ਪ੍ਰਵਾਸੀ ਨੌਜਵਾਨਾਂ 'ਚੋਂ ਇਕ ਨੌਜਵਾਨ ਉਸ ਸਮੇਂ ਡੁੱਬ ਗਿਆ, ਜਦੋਂ ਪਿੱਛੋਂ ਅਚਾਨਕ ਪਾਣੀ ਦਾ ਵਹਾ ਤੇਜ਼ ਹੋ ਗਿਆ ਅਤੇ ਮੌਕੇ 'ਤੇ 2 ਨੌਜਵਾਨ ਤਾਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ ਪਰ ਇਨ੍ਹਾਂ ਨੌਜਵਾਨਾਂ ਮੁਤਾਬਕ ਉਨ੍ਹਾਂ ਦਾ ਤੀਜਾ ਸਾਥੀ ਪਾਣੀ ਦੇ ਤੇਜ਼ ਵਹਾ ਕਰਕੇ ਸਾਈਫਨ ਵੱਲ ਚਲਾ ਗਿਆ ਤੇ ਬਾਹਰ ਨਹੀਂ ਨਿਕਲ ਸਕਿਆ।

ਇਹ ਵੀ ਪੜ੍ਹੋ : ਸੂਬਾ ਸਰਕਾਰ ਕਰੇਗੀ ਡੀਜੀਪੀ ਨਿਯੁਕਤ, ਵਿਧਾਨ ਸਭਾ 'ਚ ਪੰਜਾਬ ਪੁਲਸ (ਸੋਧ) ਬਿੱਲ 2023 ਨੂੰ ਦਿੱਤੀ ਮਨਜ਼ੂਰੀ

ਥਾਣਾ ਹਰਿਆਣਾ ਦੇ ਐੱਸਐੱਚਓ ਇੰਸਪੈਕਟਰ ਨਰਿੰਦਰ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਕਰੀਬ 3 ਵਜੇ ਅਮਰਨਾਥ ਕੁਮਾਰ ਪੁੱਤਰ ਰਮਾਕਾਂਤ, ਸੋਨੂੰ ਕੁਮਾਰ ਪੁੱਤਰ ਵਿਸ਼ਵਨਾਥ ਸਾਹਨੀ ਤੇ ਰੁਸਤਮ ਕੁਮਾਰ ਪੁੱਤਰ ਮਹੇਸ਼ ਸਾਹਨੀ ਵਾਸੀ ਆਕਾਸ਼ ਕਾਲੋਨੀ ਇਸਲਾਮਾਬਾਦ ਹੁਸ਼ਿਆਰਪੁਰ ਉਕਤ ਨਹਿਰ 'ਚ ਨਹਾਉਣ ਆਏ ਸਨ। ਨਹਾਉਂਦੇ ਸਮੇ ਅਚਾਨਕ ਇਹ ਹਾਦਸਾ ਵਾਪਰ ਗਿਆ, ਜਿਸ ਵਿੱਚ ਰੁਸਤਮ ਕੁਮਾਰ (23/24) ਪਾਣੀ ਦੇ ਤੇਜ਼ ਵਹਾ ਕਾਰਨ ਡੁੱਬ ਗਿਆ।

ਇਹ ਵੀ ਪੜ੍ਹੋ : ਸੁਖਬੀਰ ਵਿਦੇਸ਼ ’ਚ, ‘ਗੁਰਬਾਣੀ ਪ੍ਰਸਾਰਣ’ ਨੂੰ ਲੈ ਕੇ ਘਮਸਾਨ, ਛੇਤੀ ਆਉੁਣ ਦੇ ਸੰਕੇਤ

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਗੋਤਾਖੋਰ ਵੀ ਸੱਦਿਆ ਗਿਆ ਪਰ ਪਾਣੀ ਦਾ ਲੈਵਲ ਜ਼ਿਆਦਾ ਹੋਣ ਕਾਰਨ ਉਹ ਸਾਈਫਨ ਅੰਦਰ ਨਹੀਂ ਜਾ ਸਕਿਆ। ਉਨ੍ਹਾਂ ਨਹਿਰ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਪਾਣੀ ਬੰਦ ਕਰਵਾਇਆ ਪਰ ਕਿਯੂਨਕੀ ਪਾਣੀ ਕਾਫੀ ਦੂਰ ਤੋਂ ਆਉਂਦਾ ਹੈ ਅਤੇ ਪਾਣੀ ਦਾ ਲੈਵਲ ਨੀਵਾਂ ਹੋਣ 'ਚ ਸਮਾਂ ਲੱਗੇਗਾ। ਪਾਣੀ ਘਟਣ 'ਤੇ ਹੀ ਲਾਪਤਾ ਨੌਜਵਾਨ ਨੂੰ ਕੱਢਿਆ ਜਾ ਸਕੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News