...ਜਦੋਂ ਨੌਜਵਾਨ ਨੂੰ ਟੈਟੂ ਬਣਵਾਉਣਾ ਪਿਆ ਮਹਿੰਗਾ

Tuesday, Mar 13, 2018 - 01:08 PM (IST)

...ਜਦੋਂ ਨੌਜਵਾਨ ਨੂੰ ਟੈਟੂ ਬਣਵਾਉਣਾ ਪਿਆ ਮਹਿੰਗਾ

ਲੋਹੀਆਂ ਖਾਸ (ਮਨਜੀਤ)— ਸਥਾਨਕ ਸਾਬੂਵਾਲ ਚੌਕ ਤੋਂ ਮੇਨ ਬਾਜ਼ਾਰ 'ਚ ਅੰਮ੍ਰਿਤਪਾਲ ਪੁੱਤਰ ਨਛੱਤਰ ਸਿੰਘ ਵਾਸੀ ਡਡਵਿੰਡੀ ਸੁਲਤਾਨਪੁਰ ਲੋਧੀ ਨਾਂ ਦੇ ਨੌਜਵਾਨ ਵੱਲੋਂ ਆਪਣੀ ਗੱਡੀ ਨੂੰ ਖੜ੍ਹੀ ਕਰਕੇ ਟੈਟੂ ਬਣਵਾਉਣ ਜਾਣਾ ਉਸ ਸਮੇਂ ਮਹਿੰਗਾ ਪਿਆ, ਜਦੋਂ ਲੋਕਾਂ ਨੇ ਗੱਡੀ ਦੇ ਟਾਇਰਾਂ ਨੂੰ ਪੰਕਚਰ ਕਰ ਦਿੱਤਾ ਅਤੇ ਪੁਲਸ ਨੇ ਚਲਾਨ ਕੱਟ ਦਿੱਤਾ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਗੱਡੀ ਬਾਜ਼ਾਰ 'ਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਤੱਕ ਖੜ੍ਹੀ ਰਹੀ। ਜਦੋਂ ਗੱਡੀ ਦਾ ਮਾਲਕ ਨਾ ਆਇਆ ਤਾਂ ਗੁਰਦੁਆਰਾ ਸਾਹਿਬ 'ਚ 2-3 ਵਾਰ ਅਨਾਊਂਸਮੈਂਟ ਵੀ ਕਰਵਾਈ ਗਈ ਪਰ ਸ਼ਾਮ 6 ਵਜੇ ਤੱਕ ਗੱਡੀ ਦਾ ਮਾਲਕ ਨਾ ਆਇਆ ਤਾਂ ਲੋਕਾਂ ਨੇ ਗੱਡੀ ਦੇ ਅਗਲੇ ਦੋਵਾਂ ਟਾਇਰਾਂ ਨੂੰ ਪੰਕਚਰ ਕਰਕੇ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ 'ਤੇ ਪੁਲਸ ਮੁਲਾਜ਼ਮਾਂ ਨੇ ਬਾਜ਼ਾਰ 'ਚ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਗੱਡੀ ਦਾ ਚਲਾਨ ਕੱਟ ਦਿੱਤਾ। ਇੰਨੇ ਨੂੰ ਗੱਡੀ ਦਾ ਮਾਲਕ ਵੀ ਆ ਗਿਆ, ਜਿਸ ਨੇ ਦੱਸਿਆ ਕਿ ਉਹ ਤਾਂ ਗੱਡੀ ਖੜ੍ਹੀ ਕਰਕੇ ਟੈਟੂ ਬਣਵਾਉਣ ਗਿਆ ਹੋਇਆ ਸੀ।


Related News