ਨੌਜਵਾਨ ਨੇ ਗੁਪਤ ਅੰਗ ਵਿਚ ਲਗਾਇਆ ਚਿੱਟੇ ਦਾ ਟੀਕਾ, ਹੋਈ ਦਰਦਨਾਕ ਮੌਤ
Friday, Oct 10, 2025 - 12:39 PM (IST)

ਬਠਿੰਡਾ (ਸੁਖਵਿੰਦਰ) : ਆਈ. ਟੀ. ਆਈ. ਪੁਲ ਇੰਡਸਟਰੀਅਲ ਏਰੀਆ ਦੇ ਪਿੱਛੇ ਪਟਿਆਲਾ ਰੇਲਵੇ ਲਾਈਨ ’ਤੇ ਚਿੱਟੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਝਾੜੀਆਂ ਵਿਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਸੰਦੀਪ ਗਿੱਲ ਅਤੇ ਜੀ. ਆਰ. ਪੀ. ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਜਾਂਚ ਕੀਤੀ।
ਮ੍ਰਿਤਕ ਨੌਜਵਾਨ ਨੇ ਆਪਣੇ ਗੁਪਤ ਅੰਗ ਵਿਚ ਟੀਕਾ ਲਗਾਇਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸ਼ਰਮਾ (30) ਵਜੋਂ ਹੋਈ ਹੈ, ਜੋ ਕਿ ਮਤੀਦਾਸ ਨਗਰ ਦਾ ਰਹਿਣ ਵਾਲਾ ਹੈ। ਉਸਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਭਰਾ ਸੀ। ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।