ਵਿਦੇਸ਼ੋਂ ਆਈ ਖ਼ਬਰ ਨੇ ਘਰ ’ਚ ਪੁਆਏ ਵੈਣ, ਮਾਪਿਆਂ ਨਾਲ ਕੈਨੇਡਾ ਤੋਂ ਪੰਜਾਬ ਪਰਤ ਰਹੇ ਨੌਜਵਾਨ ਦੀ ਜਹਾਜ਼ ’ਚ ਮੌਤ
Saturday, Mar 09, 2024 - 06:26 AM (IST)
ਰਾਏਕੋਟ (ਭੱਲਾ)– ਇਥੋਂ ਦੇ ਇਕ ਨੌਜਵਾਨ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਕੈਨੇਡਾ ਤੋਂ ਆਪਣੇ ਮਾਤਾ-ਪਿਤਾ ਨਾਲ ਰਾਏਕੋਟ ਆਉਣ ਲਈ ਜਹਾਜ਼ ’ਚ ਸਫ਼ਰ ਕਰ ਰਿਹਾ ਸੀ।
ਮ੍ਰਿਤਕ ਨੌਜਵਾਨ ਸੁਪਿੰਦਰ ਸਿੰਘ ਗਰੇਵਾਲ ਦੇ ਤਾਏ ਦੇ ਮੁੰਡੇ ਬਲਰਾਜ ਸਿੰਘ ਅਨੁਸਾਰ ਸੁਪਿੰਦਰ ਸਿੰਘ ਗਰੇਵਾਲ ਪੁੱਤਰ ਮੱਖਣ ਸਿੰਘ ਗਰੇਵਾਲ ਬੀਤੀ 6 ਮਾਰਚ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਰਾਏਕੋਟ ਆਉਣ ਲਈ ਆਪਣੇ ਮਾਤਾ-ਪਿਤਾ ਨਾਲ ਜਹਾਜ਼ ’ਚ ਬੈਠਾ ਸੀ।
ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! ਐਲਵਿਸ਼ ਯਾਦਵ ਨੇ ਗੈਂਗ ਨਾਲ ਮਿਲ ਕੇ ਇਸ ਯੂਟਿਊਬਰ ਦੀ ਕੀਤੀ ਕੁੱਟਮਾਰ, ਐੱਫ. ਆਈ. ਆਰ. ਹੋਈ ਦਰਜ
ਇਸ ਦੌਰਾਨ ਅਚਾਨਕ ਸੁਪਿੰਦਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਹਾਲਤ ਕਾਫ਼ੀ ਵਿਗੜ ਗਈ ਤੇ ਜਹਾਜ਼ ਦੇ ਸਟਾਫ਼ ਵਲੋਂ ਕਾਫੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸੁਪਿੰਦਰ ਨੂੰ ਬਚਾਇਆ ਨਹੀਂ ਜਾ ਸਕਿਆ।
ਦੱਸ ਦੇਈਏ ਕਿ ਸੁਪਿੰਦਰ ਦੀ ਪਤਨੀ ਤੇ ਬੱਚਿਆਂ ਦਾ ਪਾਸਪੋਰਟ ਰੀਨਿਊ ਨਹੀਂ ਹੈ, ਇਸ ਕਰਕੇ ਮ੍ਰਿਤਕ ਦੇਹ ਨੂੰ ਵਾਪਸ ਕੈਨੇਡਾ ਭੇਜਣਾ ਪਿਆ ਤੇ ਮਾਪਿਆਂ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਵਾਪਸ ਪੰਜਾਬ ਆਉਣਾ ਪਿਆ। ਮ੍ਰਿਤਕ ਸੁਪਿੰਦਰ ਦੀ ਉਮਰ ਲਗਭਗ 48 ਸਾਲ ਦੀ ਸੀ। 7 ਘੰਟਿਆਂ ਦੇ ਸਫ਼ਰ ਤੋਂ ਬਾਅਦ ਜਹਾਜ਼ ’ਚ ਉਸ ਦੀ ਸਿਹਤ ਵਿਗੜ ਗਈ। ਹੁਣ ਮ੍ਰਿਤਕ ਦੇ ਮਾਪੇ 11 ਮਾਰਚ ਨੂੰ ਵਾਪਸ ਕੈਨੇਡਾ ਜਾਣਗੇ ਤੇ ਮ੍ਰਿਤਕ ਦਾ ਸਸਕਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।