ਰਿਸ਼ਤੇ ਹੋਇਆ ਤਾਰ-ਤਾਰ, ਨੌਜਵਾਨ ਨੇ ਪਹਿਲੀ ਕਲਾਸ ''ਚ ਪੜ੍ਹਦੀ ਚਾਚੇ ਦੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Sunday, Jul 07, 2024 - 12:09 AM (IST)

ਰਿਸ਼ਤੇ ਹੋਇਆ ਤਾਰ-ਤਾਰ, ਨੌਜਵਾਨ ਨੇ ਪਹਿਲੀ ਕਲਾਸ ''ਚ ਪੜ੍ਹਦੀ ਚਾਚੇ ਦੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲਹਿਰਾਗਾਗਾ (ਗਰਗ)- ਭੈਣ ਅਤੇ ਭਰਾ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਸਥਾਨਕ ਸ਼ਹਿਰ ਵਿਚ ਇਕ ਕਲਯੁਗੀ ਨੌਜਵਾਨ ਵਲੋਂ ਆਪਣੀ ਹੀ ਪਹਿਲੀ ਕਲਾਸ ਵਿਚ ਪੜ੍ਹਦੀ ਚਚੇਰੀ ਭੈਣ ਨਾਲ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਹਿਰ 'ਚ ਮਾਰ'ਤੀ ਛਾਲ

ਥਾਣਾ ਮੁਖੀ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦਾ ਮੈਡੀਕਲ ਕਰਵਾਉਣ ਮਗਰੋਂ ਉਸ ਦੀ ਮਾਂ ਦੇ ਬਿਆਨਾਂ ’ਤੇ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਪਰ ਬੱਚੀ ਨੂੰ ਇਸ ਘਟਨਾ ਸਬੰਧੀ ਨਾ ਦੱਸਣ ਲਈ ਬਹੁਤ ਹੀ ਡਰਾਇਆ ਗਿਆ ਸੀ। ਜਦੋਂ ਬੱਚੀ ਨੇ ਉਕਤ ਘਟਨਾ ਬਾਰੇ ਆਪਣੇ ਮਾਂ-ਬਾਪ ਨੂੰ ਦੱਸਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News