ਅਰਮੀਨੀਆ ਦੀ ਜੇਲ੍ਹ ''ਚ ਫਸਿਆ ਬਜ਼ੁਰਗ ਮਾਂ-ਪਿਓ ਦਾ ਇਕਲੌਤਾ ਸਹਾਰਾ, ਸੰਤ ਸੀਚੇਵਾਲ ਕੋਲ ਲਗਾਈ ਮਦਦ ਦੀ ਗੁਹਾਰ
Sunday, Jul 21, 2024 - 02:28 AM (IST)
ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਅਰਮੀਨੀਆ ਦੀ ਜੇਲ੍ਹ ’ਚ ਪਿਛਲੇ ਇਕ ਮਹੀਨੇ ਤੋਂ ਫਸੇ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਮਨੀਸ਼ ਅਰੋੜਾ ਦੇ ਪਰਿਵਾਰ ਵੱਲੋਂ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰ ਕੇ ਆਪਣੇ ਪੁੱਤਰ ਦੀ ਸਹੀ ਸਲਾਮਤ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਨਿਰਮਲ ਕੁਟੀਆ ਪਹੁੰਚੇ ਨੌਜਵਾਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਪਿਛਲੇ ਇਕ ਮਹੀਨੇ ਤੋਂ ਆਪਣੇ ਪੁੱਤਰ ਲਈ ਪਲ-ਪਲ ਮਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਏਜੰਟ ਵੱਲੋਂ ਜਾਰਜੀਆ ਦੀ ਸਰਹੱਦ ’ਤੇ ਛੱਡ ਦਿੱਤਾ ਗਿਆ ਸੀ, ਜਿੱਥੇ ਉਸ ਨੂੰ ਉੱਥੋਂ ਦੀ ਪੁਲਸ ਵੱਲੋਂ ਫੜ ਲਿਆ ਗਿਆ। ਪਰਿਵਾਰ ਮੁਤਾਬਕ ਉਨ੍ਹਾਂ ਦੇ ਲੜਕੇ ਤੇ ਉਸ ਦੇ ਇਕ ਸਾਥੀ ਨੂੰ ਏਜੰਟ ਵੱਲੋਂ ਯੂਰੋਪ ਲਈ ਭੇਜਿਆ ਜਾਣਾ ਸੀ ਪਰ ਟਰੈਵਲ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਡੌਂਕੀ ਰਾਹੀ ਅਰਮੀਨੀਆ -ਜਾਰਜੀਆ ਰਾਹੀ ਸਰਹੱਦ ਪਾਰ ਕਰਾਉਣੀ ਸੀ, ਜਿੱਥੇ ਬਦਕਿਸਮਤੀ ਨਾਲ ਇਹ ਨੌਜਵਾਨ ਉੱਥੇ ਫੜੇ ਗਏ, ਜਿਸ ਬਾਰੇ ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਕੁਝ ਵੀ ਨਹੀ ਦੱਸਿਆ ਗਿਆ ਸੀ। ਮਨੀਸ਼ ਦੇ ਪਿਤਾ ਨੇ ਦੱਸਿਆ ਕਿ ਇਸ ਬੁਢਾਪੇ ’ਚ ਮਨੀਸ਼ ਉਨ੍ਹਾਂ ਦਾ ਇਕਲੌਤਾ ਸਹਾਰਾ ਸੀ, ਜਿਸ ਦੇ ਇਸ ਤਰ੍ਹਾਂ ਨਾਲ ਅਚਾਨਕ ਉੱਥੇ ਫੜੇ ਜਾਣ ਨਾਲ ਉਸ ਦੀ ਬਜ਼ੁਰਗ ਮਾਂ ’ਤੇ ਬਹੁਤ ਡੂੰਘਾ ਅਸਰ ਪਿਆ ਹੈ।
ਇਹ ਵੀ ਪੜ੍ਹੋ- ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਭਾਸ਼ਣ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ 'Aliens', ਬੋਲੇ- ''ਉਹ ਖਾ ਜਾਣਗੇ ਤੁਹਾਨੂੰ''
ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਜੂਨ ਮਹੀਨੇ ਤੋਂ ਬਾਅਦ ਮਨੀਸ਼ ਨਾਲ ਕੋਈ ਵੀ ਸੰਪਰਕ ਨਹੀ ਹੋਇਆ ਹੈ ਤੇ ਉਨ੍ਹਾਂ ਨੂੰ ਇਹ ਵੀ ਨਹੀ ਪਤਾ ਹੈ ਕਿ ਉਨ੍ਹਾਂ ਦੇ ਮੁੰਡੇ ਨੂੰ ਕਿੱਥੇ ਰੱਖਿਆ ਹੈ। ਪੀੜਤ ਪਰਿਵਾਰ ਨੂੰ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਨੌਜਵਾਨਾਂ ਦਾ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣਗੇ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਏਜੰਟਾਂ ਵੱਲੋਂ ਧੋਖਾਧੜੀ ਕਾਰਨ ਅਰਮੀਨੀਆ ’ਚ ਫਸੇ 12 ਭਾਰਤੀ ਨੌਜਵਾਨਾਂ ਦੀ ਮਦਦ ਦੀ ਇਕ ਦੁਖਦਾਈ ਵਾਇਰਲ ਵੀਡੀਓ ਕਲਿੱਪ, ਜੋ ਕਿ ਸੋਸ਼ਲ ਮੀਡੀਆ ’ਤੇ ਖੂਬ ਘੁੰਮ ਰਹੀ ਸੀ, ਜਿਨ੍ਹਾਂ ਦੀ ਮਦਦ ਲਈ ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਪਹਿਲ ਕੀਤੀ ਗਈ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆ ਭਾਰਤੀ ਦੂਤਾਵਾਸ ਨੇ ਉਨ੍ਹਾਂ ਤੱਕ ਪਹੁੰਚ ਕਰ ਲਈ ਹੈ ਤੇ ਉਨ੍ਹਾਂ ਨਾਲ ਜੇਲ੍ਹ ’ਚ ਮੁਲਾਕਾਤ ਵੀ ਕਰ ਲਈ ਗਈ ਹੈ।
ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗਲਤ ਟ੍ਰੈਵਲ ਏਜੰਟਾਂ ਦੇ ਹੱਥੀ ਨਾ ਚੜ੍ਹਨ। ਸਹੀ ਢੰਗ ਨਾਲ ਵਿਦੇਸ਼ਾਂ ਨੂੰ ਜਾਣ। ਉਨ੍ਹਾਂ ਕਿਹਾ ਕਿ ਜਿਹੜੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਠੱਗਿਆ ਹੈ ਉਨ੍ਹਾਂ ਵਿਰੁੱਧ ਪੁਲਸ ਕੋਲ ਕੇਸ ਜ਼ਰੂਰ ਦਰਜ ਕਰਵਾਉਣ ਤਾਂ ਜੋ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ'ਤਾ ਕਤਲ, ਪੁਲਸ ਨੇ 48 ਘੰਟਿਆਂ 'ਚ ਸੁਲਝਾਈ ਗੁੱਥੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e