ਜਲੰਧਰ: ਬੁੱਕੀਆਂ ਤੋਂ ਪਰੇਸ਼ਾਨ ਨੌਜਵਾਨ ਨੇ CP ਦੀ ਕੋਠੀ ਬਾਹਰ ਖ਼ੁਦ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ਼

Monday, Sep 19, 2022 - 02:50 PM (IST)

ਜਲੰਧਰ: ਬੁੱਕੀਆਂ ਤੋਂ ਪਰੇਸ਼ਾਨ ਨੌਜਵਾਨ ਨੇ CP ਦੀ ਕੋਠੀ ਬਾਹਰ ਖ਼ੁਦ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ਼

ਜਲੰਧਰ (ਰਮਨ)— ਮਹਾਨਗਰ ਜਲੰਧਰ ’ਚ ਪੁਲਸ ਵੱਲੋਂ ਬੁੱਕੀਆਂ ਵਿਰੁੱਧ ਕਾਰਵਾਈ ਨਾ ਕਰਨ ਨੂੰ ਲੈ ਕੇ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੀਡੀਆ ’ਚ ਵਾਇਰਲ ਨਿਊਜ਼ ਦੇ ਮੁਤਾਬਕ ਇਕ ਨੌਜਵਾਨ ਦੇਰ ਰਾਤ ਪੈਟਰੋਲ ਅਤੇ ਲਾਈਟਰ ਲੈ ਕੇ ਪੁਲਸ ਕਮਿਸ਼ਨਰ ਦੀ ਕੋਠੀ ਦੇ ਬਾਹਰ ਪਹੁੰਚਿਆ ਅਤੇ ਖ਼ੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ’ਤੇ ਪੁਲਸ ਨੇ ਉਸ ਨੂੰ ਅੱਗ ਲਗਾਉਣ ਤੋਂ ਬਚਾ ਲਿਆ ਅਤੇ ਉਸ ਕੋਲੋਂ ਲਾਈਟਰ ਖੋਹ ਲਿਆ। 

ਨੌਜਵਾਨ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ’ਚ ਉਸ ਨੇ ਸ਼ਹਿਰ ਦੇ ਕੁਝ ਬੁੱਕੀਆਂ ਦੇ ਨਾਮ ਵੀ ਲਿਖੇ ਹਨ। ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ ਕਰਨ ਦਾ ਕਦਮ ਚੁੱਕਿਆ ਹੈ। ਨੌਜਵਾਨ ਵੱਲੋਂ ਵਾਰ-ਵਾਰ ਪਾਲੀ, ਬਾਬਾ, ਅੰਕੁਸ਼ ਵੀ. ਐੱਮ. ਆਦਿ ਦੇ ਨਾਮ ਲਏ ਜਾ ਰਹੇ ਹਨ ਅਤੇ ਉਸ ਨੇ ਕਿਹਾ ਹੈ ਕਿ ਗੈਰ-ਕਾਰੋਬਾਰ ’ਚ ਕਈ ਹੋਰ ਵੀ ਨਾਂ ਸ਼ਾਮਲ ਹਨ। 

ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ

ਦੱਸਣਯੋਗ ਹੈ ਕਿ ਸੈਂਟਰਲ ਵਿਧਾਨ ਭਾ ਹਲਕੇ ’ਚ ਕੁਝ ਦਿਨ ਪਹਿਲਾਂ ਲਾਟਰੀ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਕਿਹਾ ਗਿਆ ਸੀ ਕਿ 85 ਹਜ਼ਾਰ ਇਕ ਦੁਕਾਨ ਦਾ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇ ਬਾਵਜੂਦ ਬੁੱਕੀਆਂ ਅਤੇ ਸੱਟੇਬਾਜ਼ਾਂ ਖ਼ਿਲਾਫ਼ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਚਲਦਿਆਂ ਦੇਰ ਰਾਤ ਉਕਤ ਨੌਜਵਾਨ ਨੇ ਸੁਸਾਈਨ ਕਰਨ ’ਤੇ ਮਜਬੂਰ ਹੋ ਗਿਆ। 
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਮਾਡਲ ਟਾਊਨ ਵਿਖੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News