ਗਰਭਵਤੀ ਪਤਨੀ ਨਾਲ ਯੂਕ੍ਰੇਨ ’ਚ ਫਸਿਆ ਰੂਪਨਗਰ ਦਾ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

Wednesday, Mar 02, 2022 - 11:59 AM (IST)

ਗਰਭਵਤੀ ਪਤਨੀ ਨਾਲ ਯੂਕ੍ਰੇਨ ’ਚ ਫਸਿਆ ਰੂਪਨਗਰ ਦਾ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਨੂਰਪੁਰਬੇਦੀ (ਭੰਡਾਰੀ)- ਜ਼ਿਲ੍ਹਾ ਰੂਪਨਗਰ ’ਚ ਪੈਂਦੇ ਪਿੰਡ ਖੇੜਾ ਦੇ ਵਸਨੀਕ ਰਾਮ ਕੁਮਾਰ ਦਾ ਪੁੱਤਰ ਰਮਨ ਵਰਮਾ ਜੋਕਿ ਆਪਣੀ ਪਤਨੀ ਪੂਜਾ ਵਰਮਾ ਸਮੇਤ ਕਰੀਬ 5 ਮਹੀਨੇ ਪਹਿਲਾਂ ਯੂਕ੍ਰੇਨ ’ਚ ਪੜ੍ਹਾਈ ਕਰਨ ਲਈ ਗਿਆ ਸੀ, ਵੀ ਰੂਸ ਵੱਲੋਂ ਛੇੜੀ ਜੰਗ ਕਾਰਨ ਉੱਥੇ ਹੀ ਫਸ ਗਿਆ ਹੈ। ਪਤੀ-ਪਤਨੀ ਦੇ ਯੂਕ੍ਰੇਨ ’ਚ ਫਸੇ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦੀਆਂ ਵਿਦਿਆਰਥੀ ਰਮਨ ਵਰਮਾ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਦਾ ਲੜਕਾ ਅਤੇ ਨੂੰਹ ਪੂਜਾ ਵਰਮਾ ਸਟੱਡੀ ਬੇਸ ’ਤੇ ਯੂਕ੍ਰੇਨ ਗਏ ਸਨ ਅਤੇ ਜੋ ਅਚਾਨਕ ਜੰਗ ਲੱਗਣ ਕਾਰਨ ਹੋਰਨਾਂ ਵਿਦਿਆਰਥੀਆਂ ਵਾਂਗ ਭਾਰਤ ਨਹੀਂ ਪਰਤ ਸਕੇ। ਉਨ੍ਹਾਂ ਦੱਸਿਆ ਕਿ ਜੰਗ ਦੌਰਾਨ ਉਹ ਦੋਵੇਂ ਕਿਸੇ ਤਰ੍ਹਾਂ ਕੋਸ਼ਿਸ਼ ਕਰਦੇ ਹੋਏ ਟੈਕਸੀ ਰਾਹੀਂ ਉਥੋਂ ਬਾਹਰ ਨਿਕਲੇ। ਉਨ੍ਹਾਂ ਨੇ ਪੋਲੈਂਡ ਜਾਣ ਵਾਸਤੇ ਟੈਕਸੀ ਲਈ ਪਰ ਹਾਲਾਤ ਵਿਗੜਨ ਕਾਰਨ ਟੈਕਸੀ ਚਾਲਕ ਉਨ੍ਹਾਂ ਨੂੰ ਰਸਤੇ ’ਚ ਹੀ ਛੱਡ ਕੇ ਚਲਾ ਗਿਆ।

ਇਹ ਵੀ ਪੜ੍ਹੋ: ਹਫ਼ਤਾ ਪਹਿਲਾਂ ਯੂਕ੍ਰੇਨ ਗਿਆ ਪੰਜਾਬੀ ਨੌਜਵਾਨ, ਮਾਂ ਬੋਲੀ- ਫੋਨ ਕੱਟਦਿਆਂ ਹੀ ਵਧ ਜਾਂਦੀਆਂ ਦਿਲ ਦੀਆਂ ਧੜਕਨਾਂ

ਇਸ ਦੌਰਾਨ ਉਨ੍ਹਾਂ ਦੇ ਪੁਤਰ ਰਮਨ ਨੇ ਆਪਣੀ ਗਰਭਵਤੀ ਪਤਨੀ ਪੂਜਾ ਨੂੰ ਨਾਲ ਲੈ ਕੇ ਬੜੀ ਮੁਸ਼ਕਿਲ ਨਾਲ 45 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਅਤੇ ਜੋ ਹੁਣ ਪੋਲੈਂਡ ਵਿਖੇ ਕਿਸੇ ਜਗ੍ਹਾ ’ਤੇ ਰੁਕੇ ਹੋਏ ਹਨ। ਉਨ੍ਹਾਂ ਦੀ ਨੂੰਹ ਜੋ ਕਿ ਗਰਭਵਤੀ ਹੈ ਦੀ ਹਾਲਤ ਕਾਫ਼ੀ ਖ਼ਰਾਬ ਹੁੰਦੀ ਜਾ ਰਹੀ ਹੈ ਜਦਕਿ ਉਨ੍ਹਾਂ ਨੂੰ ਏਅਰਪੋਰਟ ਤੱਕ ਜਾਣ ਲਈ ਵੀ ਕੋਈ ਸਾਧਨ ਮੁਹੱਈਆ ਨਹੀ ਹੋ ਰਿਹਾ, ਜਿਸ ਦੇ ਚੱਲਦਿਆਂ ਉਹ ਆਪਣੀ ਪਤਨੀ ਸਮੇਤ ਆਪਣੇ ਪੁੱਤਰ ਅਤੇ ਨੂੰਹ ਦੀ ਸਲਾਮਤੀ ਨੂੰ ਲੈ ਕੇ ਡਾਹਢੇ ਪ੍ਰੇਸ਼ਾਨ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪਣੇ ਬੱਚਿਆਂ ਨੂੰ ਸਹੀ ਸਲਾਮਤ ਭਾਰਤ ਲਿਆਉਣ ਦੀ ਅਰਜੋਈ ਕੀਤੀ।

ਇਹ ਵੀ ਪੜ੍ਹੋ:  ਪ੍ਰਿੰਸੀਪਲ ਵੱਲੋਂ ਕੁੜੀਆਂ ਨਾਲ ਕੀਤੇ ਗਏ ਯੌਨ ਸ਼ੋਸ਼ਣ ਦੇ ਮਾਮਲੇ 'ਚ ਰੂਪਨਗਰ ਪੁਲਸ ਦਾ ਵੱਡਾ ਐਕਸ਼ਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News