ਭਿਆਨਕ ਹਾਦਸੇ ਨੇ ਵਿਛਾਏ ਸਥੱਰ, ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕੋ-ਇਕ ਸਹਾਰਾ
Wednesday, Dec 18, 2024 - 03:08 PM (IST)
ਤਰਨਤਾਰਨ (ਰਮਨ)- ਜ਼ਿਲ੍ਹੇ ਦੇ ਪਿੰਡ ਸੰਗਤਪੁਰ ਦੇ ਨਿਵਾਸੀ ਨੌਜਵਾਨ ਡਰਾਈਵਰ ਦੀ ਹਰਿਆਣੇ ਵਿਚ ਸੜਕੀ ਹਾਦਸੇ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਪਾਸੋਂ ਪਰਿਵਾਰ ਦੀ ਮਾਲੀ ਸਹਾਇਤਾ ਸਬੰਧੀ ਮੰਗ ਕੀਤੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਨਿਵਾਸੀ ਪਿੰਡ ਸੰਗਤਪੁਰ ਜੋ ਲੰਮੇ ਸਮੇਂ ਤੋਂ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਬੀਤੇ ਦਿਨੀਂ ਟਰੱਕ ਉਪਰ ਸਵਾਰ ਹੋ ਕੇ ਹਰਿਆਣੇ ਦੇ ਸਿਰਸਾ ਵਿਖੇ ਸਾਮਾਨ ਛੱਡਣ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਅੱਤਵਾਦੀ ਪਾਸ਼ੀਆ ਦੇ ਰਾਡਾਰ ’ਤੇ, ਹੁਣ ਪੁਲਸ ਨਾਕਿਆਂ ’ਤੇ ਵੀ ਧਮਾਕੇ ਦੀ ਦਿੱਤੀ ਚਿਤਾਵਨੀ
ਬੀਤੇ ਕੱਲ੍ਹ ਸ਼ਾਮ ਜਦੋਂ ਉਹ ਆਪਣੇ ਟਰੱਕ 'ਤੇ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿਚ ਇਕ ਟਰਾਲੇ ਨਾਲ ਉਸਦੇ ਟਰੱਕ ਦੀ ਟੱਕਰ ਹੋ ਗਈ, ਜਿਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਪਣੇ ਪਿੱਛੇ ਇਕ ਡੇਢ ਸਾਲਾਂ ਬੇਟਾ ਆਕਾਸ਼ਦੀਪ ਸਿੰਘ ਅਤੇ 8 ਸਾਲਾਂ ਬੇਟੀ ਗੁਰਨੂਰ ਕੌਰ ਅਤੇ ਪਤਨੀ ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਗੁਰਦੇਵ ਸਿੰਘ ਪਰਿਵਾਰ ਚਲਾਉਣ ਵਾਲਾ ਇਕਲੌਤਾ ਸਹਾਰਾ ਸੀ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਸਰਕਾਰ ਪਾਸੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਅਹਿਮ ਖ਼ਬਰ, 20 ਤੇ 21 ਦਸੰਬਰ ਦੀਆਂ ਪ੍ਰੀਖਿਆਵਾਂ ਮੁਲਤਵੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8