ਤੇਜ਼ ਰਫ਼ਤਾਰ ਨੇ ਉਜਾੜਿਆ ਪਰਿਵਾਰ! ਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ

Saturday, Aug 03, 2024 - 04:22 PM (IST)

ਤੇਜ਼ ਰਫ਼ਤਾਰ ਨੇ ਉਜਾੜਿਆ ਪਰਿਵਾਰ! ਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ

ਤਪਾ ਮੰਡੀ (ਸ਼ਾਮ,ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਗੁਰੂਦੇਵ ਢਾਬੇ ਨੇੜੇ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਅੱਗੇ ਜਾ ਰਹੇ ਥ੍ਰੀ ਵਹੀਲਰ ਟੈਂਪੂ 'ਚ ਵੱਜਣ ਕਾਰਨ 1 ਨੌਜਵਾਨ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਵੱਡੀ ਵਾਰਦਾਤ, ਕਤਲ ਕਰ ਕੇ ਬੁੱਢੇ ਦਰਿਆ 'ਚ ਸੁੱਟੀ ਨੌਜਵਾਨ ਦੀ ਲਾਸ਼! ਹਾਲਤ ਜਾਣ ਕੰਬ ਜਾਵੇਗੀ ਰੂਹ

ਜਾਣਕਾਰੀ ਅਨੁਸਾਰ ਜ਼ਖ਼ਮੀ ਸੁਖਚੈਨ ਸਿੰਘ ਉਰਫ ਮਨੀ ਪੁੱਤਰ ਮੱਖਣ ਸਿੰਘ ਆਪਣੇ ਥ੍ਰੀ ਵਹੀਲਰ ਟੈਂਪੂ 'ਚ ਇਕ ਸਵਾਰੀ ਨੂੰ ਬਿਠਾਕੇ ਬਰਨਾਲਾ ਲਿਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਤੇਜ ਰਫਤਾਰ ਕਾਰ ਦੀ ਜ਼ੋਰਦਾਰ ਟੱਕਰ ਵੱਜਣ 'ਤੇ ਟੈਂਪੂ ਬੇਕਾਬੂ ਹੋ ਗਿਆ ਅਤੇ ਵਿਚ ਬੈਠੀ ਸਵਾਰੀ ਗੁਰਤੇਜ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਗੁਰੂ ਨਾਨਕ ਬਸਤੀ ਤਪਾ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਸਿਵਲ ਹਸਪਤਾਲ ਤਪਾ 'ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਿਕ ਮੈਂਬਰ ਅਤੇ ਬਸਤੀ ਨਿਵਾਸੀ ਹਸਪਤਾਲ 'ਚ ਪਹੁੰਚ ਗਏ। ਤਪਾ ਪੁਲਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟ ਮਾਰਟਮ ਕਰਨ ਲਈ ਬਰਨਾਲਾ ਮੋਰਚਰੀ ਰੂਮ 'ਚ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News